ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਪੰਚਾਇਤ ਚਾਹੇ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਿਸੇ ਵੀ ਪਿੰਡ ਨਾਲ ਭੇਦ-ਭਾਵ ਤੇ ਵਿਤਕਰਾ ਨਹੀਂ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੀ ਰੂਹ ਹੀ ਪਿੰਡਾਂ 'ਚ ਵੱਸਦੀ ਹੈ ਇਸ ਲਈ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਨੂੰ ਗ੍ਾਂਟਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਰ ਪਿੰਡ ਵਿਖੇ ਹਲਕੇ ਦੀਆਂ 11 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਦੇਣ ਸਮੇਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਪਹਿਲਾਂ ਹੀ ਵਿਕਾਸ ਪੱਖੋਂ ਕਾਫੀ ਪਿੱਛੇ ਰਹਿ ਗਿਆ ਹੈ ਪਰ ਇਨ੍ਹਾਂ ਪੰਜਾਂ ਸਾਲਾਂ 'ਚ ਉਹ ਪਿੰਡਾਂ ਨੂੰ ਗ੍ਾਂਟਾਂ ਦੀ ਕੋਈ ਕਮੀਂ ਨਹੀਂ ਰਹਿਣ ਦੇਣਗੇ ਕਿਉਂਕਿ ਉਹ ਖ਼ੁਦ 15 ਸਾਲ ਸਰਪੰਚ ਰਹੀ ਹਾਂ ਇਸ ਲਈ ਪੰਚਾਇਤਾਂ ਦੀਆਂ ਸਮੱਸਿਆਂਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਐੱਮਐੱਲਏ ਬੀਬੀ ਮਾਨ ਵੱਲੋਂ ਪਿੰਡ ਉਗੀ, ਮੁੱਧਾ, ਰਾਇਬਵਾਲ, ਖੀਵਾ, ਆਲੋਵਾਲ, ਢੇਰੀਆਂ ਨੂੰ ਦੋ ਲੱਖ, ਜਦਕਿ ਸਰੀਂਹ ਨੂੰ ਇਕ ਲੱਖ, ਗਾਧਰਾ, ਗੁੜਾ, ਤਲਵੰਡੀ ਭਰੋ ਤੇ ਸਿੱਧਵਾਂ ਦੀਆਂ ਪੰਚਾਇਤਾ ਨੂੰ ਸਵਾ ਚਾਰ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ ਪਿੰਡਾਂ ਦੇ ਉੱਚ-ਪੱਧਰੀ ਵਿਕਾਸ ਲਈ ਨਿਰੰਤਰ ਹਲਕੇ ਦੀਆਂ ਪੰਚਾਇਤਾਂ ਨੂੰ ਇਸੇ ਤਰ੍ਹਾਂ ਗ੍ਾਂਟ ਦੇਣ ਦਾ ਸਿਲਸਿਲਾ ਜਾਰੀ ਰਹੇਗਾ।