ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਭਾਜਪਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਸਰਕਲ ਪਤਾਰਾ ਵੱਲੋਂ ਰਾਜ ਕੁਮਾਰ ਜੋਗੀ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਪਤਾਰਾ ਵਿਖੇ ਮੀਟਿੰਗ ਕਰਵਾਈ ਗਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਪਰਮਿੰਦਰ ਸਿੰਘ ਬਰਾੜ ਭਾਜਪਾ ਸੂਬਾ ਸਕੱਤਰ ਤੇ ਇੰਚਾਰਜ ਵਿਧਾਨ ਸਭਾ ਹਲਕਾ ਆਦਮਪੁਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰ ਬਰ ਤਿਆਰ ਰਹਿਣ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਦੇ ਘਰ-ਘਰ ਤਕ ਪਹੁੰਚਾਉਣ ਤਾਂ ਜੋ ਦਿਹਾਤੀ ਇਲਾਕਿਆਂ 'ਚ ਭਾਜਪਾ ਮਜ਼ਬੂਤ ਹੋ ਸਕੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬੀਆਂ ਦੀ ਆਸ 'ਤੇ ਖਰੀ ਨਹੀਂ ਉੱਤਰੀ ਤੇ ਭਿ੍ਸ਼ਟਾਚਾਰ, ਬੇਰੁਜ਼ਗਾਰੀ, ਨਸ਼ਾ ਖਤਮ ਕਰਨ ਵਿਚ ਨਾਕਾਮ ਰਹੀ ਹੈ, ਪੰਜਾਬ ਵਿਚ ਆਏ ਦਿਨ ਹੋ ਰਹੇ ਕਤਲਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਗੈਂਗਸਟਰਾਂ ਦਾ ਰਾਜ ਹੈ ਤੇ ਸਰਕਾਰ ਕਾਨੂੰਨ ਵਿਵਸਥਾ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਮੀਟਿੰਗ ਉਪਰੰਤ ਬਰਾੜ ਅਤੇ ਬਾਘਾ ਵੱਲੋਂ ਪਿੰਡ ਨੰਗਲ ਫਤਹਿ ਖਾਂ, ਨੌਲੀ, ਉੱਚਾ, ਕੋਟਲੀ ਥਾਨ ਸਿੰਘ ਤੇ ਹਜ਼ਾਰਾ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ।
ਇਸ ਮੌਕੇ ਸੰਦੀਪ ਵਰਮਾ, ਐਡਵੋਕੇਟ ਕਿ੍ਸ਼ਨ ਕੁਮਾਰ, ਮਨਵੀਤ ਵਿੱਕੀ ਤਿੰਨੇ ਜਨਰਲ ਸਕੱਤਰ, ਪ੍ਰਸ਼ੋਤਮ ਗੋਗੀ ਸਕੱਤਰ ਓਬੀਸੀ ਮੋਰਚਾ ਪੰਜਾਬ, ਭੁਪਿੰਦਰ ਕੁਮਾਰ ਪ੍ਰਧਾਨ ਐੱਸਸੀ ਮੋਰਚਾ, ਮਨਜੀਤ ਬਿੱਲਾ, ਸੁਖੱਵਿੰਦਰ ਸਿੰਘ ਚੀਮਾ, ਰਾਜ ਕੁਮਾਰੀ, ਨੰਬਰਦਾਰ ਅਮਨਦੀਪ ਸਿੰਘ, ਬਲਜਿੰਦਰ ਬੱਲੀ, ਡਾ. ਜਸਵੀਰ ਕਲੇਰ, ਬਰਿੰਦਰ ਕੁਮਾਰ, ਬਲਵੀਰ ਲਾਲ, ਇੰਦਰਜੀਤ, ਰਾਮ ਰੱਖਾ, ਰਣਜੀਤ ਕੁਮਾਰ, ਅਮਰਜੀਤ ਗੁਗੂ, ਪਵਨ ਪੰਡਤ, ਰਾਮ ਲੁਭਾਇਆ, ਸ਼ੁਭਮ, ਹਰਨੇਕ ਸਿੰਘ, ਹੁਸਨ ਲਾਲ ਬਾਲੀ, ਜੀਵਨ ਸੰਧੂ, ਹਰਬੰਸ ਸਿੰਘ, ਸ਼ਾਂਤੀ ਸਾਗਰ, ਬਲਵੀਰ ਸਿੰਘ, ਬਿੰਦਾ ਕੋਟਲੀ, ਰੂਬੀ ਹਜ਼ਾਰਾ, ਸਤਨਾਮ ਸਿੰਘ ਸ਼ਾਮਾਂ, ਸਤਨਾਮ ਕੋਟਲੀ ਤੇ ਗੁਲਸ਼ਨ ਬੱਫਿਆਣ ਆਦਿ ਹਾਜ਼ਰ ਸਨ।