ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦਾ ਨਤੀਜਾ 100 ਫੀਸਦੀ ਰਿਹਾ। ਪਿੰ੍ਸੀਪਲ ਮੁਨੀਲਾ ਅਰੋੜਾ ਨੇ ਦੱਸਿਆ ਕਿ ਸਕੂਲ ਦੀ ਸਾਇੰਸ ਦੀ ਵਿਦਿਆਰਥਣ ਪਰਵੀਨ ਕੌਰ ਨੇ 92.2 ਫੀਸਦੀ ਅੰਕ ਪ੍ਰਰਾਪਤ ਕਰ ਕੇ ਪਹਿਲਾ, ਅਮਰਪ੍ਰਰੀਤ ਕੌਰ ਨੇ 89 ਫੀਸਦੀ ਅੰਕ ਪ੍ਰਰਾਪਤ ਕਰ ਕੇ ਦੂਸਰਾ ਤੇ ਕਮਲਪ੍ਰਰੀਤ ਕੌਰ ਨੇ 88.6 ਫੀਸਦੀ ਅੰਕ ਪ੍ਰਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਦੇ ਲਵਪ੍ਰਰੀਤ ਨੇ 87 ਫੀਸਦੀ ਅੰਕ ਪ੍ਰਰਾਪਤ ਕਰਦਿਆਂ ਪਹਿਲਾ, ਜਸ਼ਨ ਚੋਪੜਾ ਨੇ 80,4 ਫੀਸਦੀ ਅੰਕ ਪ੍ਰਰਾਪਤ ਕਰਦਿਆਂ ਦੂਸਰਾ ਤੇ ਗੁਰਪ੍ਰਰੀਤ ਸਿੰਘ ਨੇ 80 ਫੀਸਦੀ ਅੰਕ ਪ੍ਰਰਾਪਤ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ 'ਚ ਮਨੀਸ਼ ਕੁਮਾਰ ਨੇ 75.8 ਫੀਸਦੀ ਅੰਕ ਪ੍ਰਰਾਪਤ ਕਰਦਿਆਂ ਪਹਿਲਾ, ਵਿਕਾਸ ਨੇ 75.4 ਅੰਕ ਪ੍ਰਰਾਪਤ ਕਰਦਿਆਂ ਦੂਸਰਾ ਤੇ ਜਗਜੋਤ ਸਿੰਘ ਨੇ 75.2 ਫੀਸਦੀ ਅੰਕ ਪ੍ਰਰਾਪਤ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਪਿੰ੍ਸੀਪਲ ਮੁਨੀਲਾ ਅਰੋੜਾ ਨੇ ਸਮੂਹ ਸਟਾਫ਼ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਲੈਕਚਰਾਰ ਸੋਮਪਾਲ, ਮਨੀਸ਼ਾ ਸ਼ਰਮਾ, ਸੁਨੀਤਾ ਦੇਵੀ, ਇੰਦਰਜੀਤ ਕੌਰ, ਕੁਲਵੀਰ ਸਿੰਘ, ਅਲਪਨਾ, ਕੰਚਨ ਕੁਮਾਰੀ, ਰਵੀ, ਆਰਤੀ, ਅਮਰਜੀਤ ਕੌਰ, ਸੁਨੀਤਾ, ਗੋਪਾਲ ਸਿੰਘ, ਰਾਜੇਸ਼ ਕੁਮਾਰ, ਵਰਿੰਦਰ ਕੁਮਾਰ ਤੇ ਵਿਦਿਆਰਥੀ ਹਾਜ਼ਰ ਸਨ।