ਜਤਿੰਦਰ ਪੰਮੀ, ਜਲੰਧਰ : ਪੰਜਾਬ ਇਕ ਵਾਰ ਮੁਡ਼ ਵਿਧਾਨ ਸਭਾ ਚੋਣਾਂ ਦੀਆਂ ਬਰੂਹਾਂ ’ਤੇ ਖਡ਼੍ਹਾ ਹੈ। ਇਨ੍ਹਾਂ ਚੋਣਾਂ ’ਚ ਪੰਜਾਬ ਦੀ ਰਵਾਇਤੀ ਸਿਆਸੀ ਪਾਰਟੀਆਂÐ ਦੇ ਨਾਲ-ਨਾਲ ਆਮ ਆਦਮੀ ਪਾਰਟੀ (AAP) ਵੀ ਇਕ ਮਜ਼ਬੂਤ ਬਦਲ ਬਣ ਕੇ ਵੋਟਰਾਂ ਦੇ ਸਾਹਮਣੇ ਉਭਰੀ ਹੈ। ਆਪ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਮਾਡਲ ਦਿਖਾ ਕੇ ਪੰਜਾਬ ’ਚ ਵੋਟਾਂ ਮੰਗ ਰਹੀ ਹੈ। ਜੇਕਰ ਪੰਜਾਬ ’ਚ ਆਪ ਦੀ ਸਰਕਾਰ ਬਣਦੀ ਹੈ ਤਾਂ ਫਿਰ ਪੰਜਾਬ ਦਾ ਵਿਕਾਸ ਨੀਤੀਆਂ ਅਤੇ ਫ਼ੈਸਲੇ ਕੀ ਹੋਣਗੇ। ਇਹ ਦੱਸਣ ਲਈ ਸੋਮਵਾਰ ਸ਼ਾਮ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ‘ਪੰਜਾਬੀ ਜਾਗਰਣ’ ਦੇ ਫੋਕਲ ਪੁਆਇੰਟ ਸਥਿਤ ਮੁੱਖ ਦਫ਼ਤਰ ’ਚ ਪੁੱਜੇ। ਪੇਸ਼ ਹਨ ਉਨ੍ਹਾਂ ਨਾਲ ਕੀਤੇ ਗਏ ਸਵਾਲ ਜਵਾਬ-
ਸਵਾਲ : ਆਪ ਸਰਕਾਰ ਦਾ ਪੰਜਾਬ ਮਾਡਲ ਕੀ ਹੋਵੇਗਾ
ਜਵਾਬ : ਇਸ ਵੇਲੇ ਪੰਜਾਬ ਖਟਾਰਾ ਗੱਡੀ ਬਣਿਆ ਹੋਇਆ ਹੈ। ਪੰਜਾਬ ’ਚ ਸਿੱਖਿਆ ਦਾ ਪੱਧਰ ਉਪਰ ਚੁੱਕਣਾ, ਸਿਹਤ ਸੇਵਾਵਾਂ ’ਚ ਸੁਧਾਰ ਕਰਨਾ, ਬੇਰੁਜ਼ਗਾਰੀ ਦੂਰ ਕਰਨਾ, ਕਚਹਿਰੀਆਂ ਤੇ ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਆਪ ਸਰਕਾਰ ਦੀਆਂ ਪਹਿਲਕਦਮੀਆਂ ਹੋਣਗੀਆਂ।
ਸਵਾਲ : ਕਰਜ਼ੇ ’ਚ ਡੁੱਬੇ ਪੰਜਾਬ ਦਾ ਵਿਕਾਸ ਕਿਵੇਂ ਸੰਭਵ ਹੈ
ਜਵਾਬ : ਪੰਜਾਬ ’ਚ ਇਸ ਵੇਲੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਮੰਡੀ ਮਾਫ਼ੀਆ, ਨਵਾਂ ਪੈਦਾ ਹੋਇਆ ਫੂਸ ਮਾਫ਼ੀਆ, ਟੈÐਂਡਰ ਮਾਫ਼ੀਆ ਕੰਮ ਕਰ ਰਿਹਾ ਹੈ। ਇਨ੍ਹਾਂ ਸਾਰਿਆਂ ’ਤੇ ਰੋਕ ਲਾਈ ਜਾਵੇਗੀ। ਜੋ ਪੈਸਾ ਮਾਫ਼ੀਆ ਵੱਲੋ ਲੁੱਟਿਆ ਜਾ ਰਿਹਾ ਹੈ, ਉਹ ਪੰਜਾਬ ਦੇ ਵਿਕਾਸ ’ਤੇ ਲਾਇਆ ਜਾਵੇਗਾ। ਪੰਜਾਬ ’ਚੋਂ ਭ੍ਰਿਸ਼ਟਾਚਾਰ ਖ਼ਤਮ ਹੋਵੇਗਾ। ਨੌਜਵਾਨੀ ਦਾ ‘ਬਰੇਨ-ਡਰੇਨ ’ਤੇ ‘ਮਨੀ ਡਰੇਨ’ ਰੋਕਿਆ ਜਾਵੇਗਾ ਅਤੇ ਪੰਜਾਬ ਦੀ ਕਿਸਾਨੀ ਪੁਨਰਜੀਵਤ ਕੀਤਾ ਜਾਵੇਗਾ।
ਸਵਾਲ : ਮੁਫ਼ਤ ਰਿਆਇਤਾਂ ਦੇ ਐਲਾਨ ਕਿੰਨੇ ਕੁ ਸਾਰਥਕ ਹਨ
ਜਵਾਬ : ਇਹ ਮੁਫ਼ਤ ਰਿਆਇਤਾਂ ਦੀ ਗੱਲ ਨਹੀਂ ਹੈ। ਇਹ ਸਮਾਜਿਕ ਸੁਰੱਖਿਆ ਨਾਲ ਜੁਡ਼ਿਆ ਮਸਲਾ ਹੈ। ਦਿੱਲੀ ’ਚ ਵੀ ਅਜਿਹਾ ਹੋ ਰਿਹਾ ਹੈ। ਸਿੱਖਿਆ, ਸਿਹਤ ਤੇ ਭ੍ਰਿਸ਼ਟਾਚਾਰ ਰਹਿਤ ਕਾਰਜ ਪ੍ਰਣਾਲੀ ਆਪ ਸਰਕਾਰ ਦੀ ਪਛਾਣ ਹੈ। ਸਮਾਜਿਕ ਸੁਰੱਖਿਆ ਤਾਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ’ਚ ਦਿੱਤੀ ਜਾਂਦੀ ਹੈ।
ਸਵਾਲ : ਮੁਫ਼ਤ ਰਿਆਇਤਾਂ ਬਾਰੇ ਕਰਦਾਤਿਆਂ ਦਾ ਰੋਹ ਕਿਵੇਂ ਸ਼ਾਂਤ ਹੋਵੇਗਾ
ਜਵਾਬ : ਆਮਦਨ ਕਰਦਾਤਾ ਜੋ ਟੈਕਸ ਦਿੰਦੇ ਹਨ, ਉਸ ਨਾਲ ਵਧੀਆ ਸਕੂਲ ਤਿਆਰ ਹੋਏ ਹਨ। ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ। ਦੁਨੀਆ ਦੇ ਕਈ ਦੇਸ਼ਾਂ ਦੇ ਨੁਮਾਇੰਦੇ ਦਿੱਲੀ ਸਰਕਾਰ ਵੱਲੋÐ ਚਲਾਏ ਜਾ ਰਹੇ ਸਕੂਲ ਤੇ ਮੁਹੱਲਾ ਕਲੀਨਿਕ ਦੇਖਣ ਆ ਰਹੇ ਹਨ। ਉਦਯੋਗ ਤੇ ਕਾਰੋਬਾਰ ਜਗਤ ਨੂੰ ਟੈਕਸਾਂ ’ਚ ਰਾਹਤ ਵੀ ਦਿੱਤੀ ਗਈ ਹੈ। ਬਾਵਜੂਦ ਇਸ ਦੇ ਆਮਦਨ ਕਰ ’ਚ ਵਾਧਾ ਹੋਇਆ ਹੈ। ਆਮਦਨ ਕਰਦਾਤਿਆਂ ’ਚ ਕੋਈ ਰੋਹ ਨਹੀਂ ਹੋਵੇਗਾ।
ਸਵਾਲ : ਪੰਜਾਬ ਦੀ ਕਿਸਾਨੀ ਨੂੰ ਪੁਨਰ-ਜੀਵਤ ਕਰਨ ਦੀ ਕੀ ਯੋਜਨਾ ਹੈ
ਜਵਾਬ : ਸਹਿਕਾਰਤਾ ਲਹਿਰ ਨੂੰ ਪੰਜਾਬ ’ਚ ਮਜ਼ਬੂਤ ਬਣਾਏ ਜਾਣ ਦੀ ਵੱਡੀ ਲੋਡ਼ ਹੈ। ਪੰਜਾਬ ’ਚ ਤਾਂ 70 ਫ਼ੀਸਦੀ ਟ੍ਰੈਕਟਰ ਵਾਧੂ ਹਨ। ਸਹਿਕਾਰਤਾ ਲਹਿਰ ਨੂੰ ਮਜ਼ਬੂਤ ਬਣਾਉਣ ਨਾਲ ਕਿਸਾਨਾਂ ਦਾ ਖ਼ਰਚ ਘਟੇਗਾ। ਪੰਜਾਬ ਨੂੰ ਵੱਖ-ਵੱਖ ਜ਼ੋਨਾਂ ’ਚ ਵੰਡ ਦਿੱਤਾ ਜਾਵੇਗਾ। ਇਲਾਕੇ ਵਿਸ਼ੇਸ਼ ਦੇ ਉਤਪਾਦ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਰਵਾਇਤੀ ਖੇਤੀ ਚੱਕਰ ’ਚੋÐਂ ਕਿਸਾਨਾਂ ਨੂੰ ਕੱਢਣ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਾਂ।
ਸਵਾਲ : ਪੰਜਾਬ ’ਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਕੀ ਹੈ
ਜਵਾਬ : ਪੰਜਾਬ ਦੇ ਲੋਕ ਅੱਤਵਾਦ ਦੇ ਕਾਲੇ ਦੌਰ ਨੂੰ ਮੁਡ਼ ਨਹੀਂ ਦੇਖਣਾ ਚਾਹੁੰਦੇ । ਪੰਜਾਬ ’ਚ ਭਾਈਚਾਰਕ ਸਾਂਝ ਹੈ। ਹਿੰਦੂਆਂÐ ਦੇ ਘਰਾਂ ’ਚ ਇਕ ਮੁੰਡਾ ਪੱਗ ਬੰਨ੍ਹਦਾ ਹੈ। ਧੀਆਂ ਦੀ ਇੱਜ਼ਤ ਬਚਾਉਣ ਲਈ ਲੋਕ ਆਪਣੀ ਜਾਨ ਦੇ ਦਿੰਦੇ ਹਨ। ਪੰਜਾਬੀ ਸਰਬੱਤ ਦਾ ਭਲਾ ਮੰਗਦੇ ਹਨ ਪਰ ਧੱਕਾ ਵੀ ਨਹੀਂ ਹੋਣ ਦਿੰਦੇ।
ਸਵਾਲ : ਪੰਜਾਬ ’ਚ ਧਰਮ ਤੇ ਸਿਆਸਤ ਕਿਉਂ ਰਲਗਡ ਹੋ ਗਏ ਹਨ
ਜਵਾਬ : ਧਰਮ ਨੂੰ ਚਲਾਉਣਾ ਧਾਰਮਿਕ ਲੋਕਾਂ ਦਾ ਕੰਮ ਹੈ ਅਤੇ ਸਿਆਸਤ ਨੂੰ ਚਲਾਉਣਾ ਸਿਆਸੀ ਲੋਕਾਂ ਦਾ ਕੰਮ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੇ ਉਲਟ ਕੰਮ ਕੀਤਾ। ਧਰਮ ਤੇ ਸਿਆਸਤ ਨੂੰ ਆਪਸ ਰਲਗੱਡ ਕਰ ਦਿੱਤਾ ਹੈ।
ਸਵਾਲ : ਸਰਹੱਦੀ ਸੂਬੇ ਪੰਜਾਬ ’ਚ ਕਿਹੋ ਜਿਹੀ ਸਰਕਾਰ ਚਾਹੀਦੀ ਹੈ
ਜਵਾਬ : ਪੰਜਾਬ ਨੂੰ ਮਜ਼ਬੂਤ, ਸਥਿਰ ਤੇ ਇਮਾਨਦਾਰ ਸਰਕਾਰ ਹੀ ਵਿਕਾਸ ਦੇ ਰਾਹ ’ਤੇ ਤੋਰ ਸਕਦੀ ਹੈ ਜੋ ਆਮ ਆਦਮੀ ਪਾਰਟੀ ਦੇਵੇਗੀ। ਅਜਿਹੀ ਹੀ ਸਰਕਾਰ ਪੰਜਾਬ ਨੂੰ ਫ਼ਿਰਕੂ ਤਾਕਤਾਂ ਤੇ ਬਾਹਰਲੇ ਖ਼ਤਰਿਆਂÐ ਤੋਂÐ ਬਚਾ ਸਕਦੀ ਹੈ। ਇਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਪੰਜਾਬ ਨੂੰ ਲਾਵਾਰਸ ਛੱਡ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਸਵਾਲਾਂ-ਜਵਾਬਾਂ ’ਚ ਉਲਝੇ ਹੋਏ ਹਨ।
ਸਵਾਲ : ਪੰਜਾਬ ਦਾ ਕਰਜ਼ਾ ਲਾਹੁਣ ਲਈ ਕੀ ਕੀਤਾ ਜਾਵੇਗਾ
ਜਵਾਬ : ਕਰਜ਼ਾ ਸਿਰਫ਼ ਤੇ ਸਿਰਫ਼ ਉਸ ਵੇਲੇ ਖਡ਼੍ਹਾ ਹੁੰਦਾ ਹੈ ਜਦੋÐ ਉਧਾਰ ਲਏ ਪੈਸੇ ਨੂੰ ਮੁਫ਼ਤ ਰਿਆਇਤਾਂ ਵਜੋÐ ਵੰਡਿਆ ਜਾਂਦਾ ਹੈ। ਫਿਰ ਕਰਜ਼ਾ ਕਦੇ ਖ਼ਤਮ ਨਹੀਂ ਹੁੰਦਾ। ਜਦੋÐਂ ਪੰਜਾਬ ’ਚੋਂÐ ਮਾਫ਼ੀਆ ਖ਼ਤਮ ਕਰ ਦਿੱਤਾ ਜਾਵੇਗਾ ਆਮਦਨ ਵਧੇਗੀ ਤਾਂ ਪੰਜਾਬ ਆਪਣੇ ਆਪ ਕਰਜ਼ਾ ਮੁਕਤ ਹੋ ਜਾਵੇਗਾ।
ਸਵਾਲ : ਆਪ ਦੇ ਵਿਧਾਇਕ ਪਾਰਟੀ ਕਿਉਂ ਛੱਡ ਗਏ
ਜਵਾਬ : ਆਪ ਨੇ ਸਾਧਾਰਨ ਲੋਕਾਂ ਨੂੰ ਵਿਧਾਇਕ ਬਣਾਇਆ ਤਾਂ ਜੋ ਆਮ ਲੋਕਾਂ ਲਈ ਕੰਮ ਕੀਤੇ ਜਾ ਸਕਣ ਪਰ ਉਨ੍ਹਾਂ ’ਚੋਂ ਕੁਝ ਅਜਿਹੇ ਨਿਕਲੇ ਜਿਹਡ਼ੇ ਪਾਰਟੀ ਨੂੰ ਜ਼ਰੀਆ ਬਣਾ ਕੇ ‘ਕੁਝ’ ਹਾਸਲ ਕਰਨਾ ਚਾਹੁੰਦੇ ਸਨ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਜਿਹੀਆਂ ਹਨ। ਇਸੇ ਕਰਕੇ ਉਨ੍ਹਾਂ ਨੂੰ ਪਾਰਟੀ ਛੱਡ ਕੇ ਜਾਣਾ ਪਿਆ।
ਸਵਾਲ : ਪੰਜਾਬ ਦਾ ਕਲਚਰ ਦਿਸ਼ਾਹੀਣ ਕਿਉਂ ਨਜ਼ਰ ਆ ਰਿਹੈ
ਜਵਾਬ : ਇਸ ’ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਲਚਰ ਦਾ ‘ਕ’ ਲੱਥ ਚੁੱਕਾ ਹੈ ਅਤੇ ਸਿਰਫ਼ ‘ਲਚਰ’ ਹੀ ਬਾਕੀ ਬਚਿਆ ਹੈ। ਸਭਿਆਚਾਰ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਆਪ ਦੀ ਸਰਕਾਰ ਬਣਨ ’ਤੇ ਕਲਾਕਾਰਾਂ, ਗੀਤਕਾਰਾਂ ਤੇ ਗਾਇਕਾਂ ਨੂੰ ਇਕ ਮੰਚ ’ਤੇ ਲਿਆ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਗਾਣਿਆਂÐ ’ਚ ਨਜ਼ਰ ਆਉਣ ਵਾਲੇ ਹਥਿਆਰ ਕਲਚਰ ਦੀ ਬਜਾਏ ਅਸਲ ਪੰਜਾਬ ਨਜ਼ਰ ਆਉਣਾ ਚਾਹੀਦਾ ਹੈ।
ਸਵਾਲ : ਨਵਜੋਤ ਸਿੱਧੂ ਬਾਰੇ ਕੀ ਕਹਿਣਾ ਚਾਹੋਗੇ
ਜਵਾਬ : ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ਨਵਜੋਤ ਸਿੰਘ ਸਿੱਧੂ ਨੂੰ ‘ਬੈਸਟ ਵਲੰਟੀਅਰ’ ਦਾ ਐਵਾਰਡ ਦਿੱਤਾ ਜਾਵੇਗਾ। ਜਿਹਡ਼ਾ ਕੰਮ ਸਾਡੀ ਪਾਰਟੀ ਨੇ ਕਰਨਾ ਹੈ, ਉਹ ਤਾਂ ਨਵਜੋਤ ਸਿੰਘ ਸਿੱਧੂ ਖ਼ੁਦ ਹੀ ਕਰ ਰਹੇ ਹਨ। ਸਿੱਧੂ ਕਾਂਗਰਸ ਸਰਕਾਰ ਦੀ ਸੱਚਾਈ ਲੋਕਾਂ ਸਾਹਮਣੇ ਲਿਆ ਰਹੇ ਹਨ।
ਭਗਵੰਤ ਮਾਨ ਦੀ ਨਜ਼ਰ ’ਚ ਕੁਝ ਵੱਡੇ ਸਿਆਸਤਦਾਨ
ਨਰਿੰਦਰ ਮੋਦੀ : ਭਾਰੀ ਬਹੁਮਤ ਨਾਲ ਪ੍ਰਧਾਨ ਮੰਤਰੀ ਬਣੇ ਪਰ ਖ਼ੁਦ ਮੰਤਰੀ ਉਨ੍ਹਾਂ ਨਾਲ ਨਹੀਂ ਹੁੰਦੇ।
ਅਰਵਿੰਦ ਕੇਜਰੀਵਾਲ : ਹਰ ਵੇਲੇ ਦੇਸ਼ ਦੀ ਭਲਾਈ ਬਾਰੇ ਸੋਚਣ ਵਾਲਾ ਇਨਸਾਨ।
ਕੈਪਟਨ ਅਮਰਿੰਦਰ ਸਿੰਘ : ਉਹ ਰਾਜਾ ਜੋ ਕਦੇ ਮਹਿਲ ਤੋਂÐ ਬਾਹਰ ਹੀ ਨਾ ਨਿਕਲੇ।
ਸੁਖਬੀਰ ਬਾਦਲ : ਆਪਣੀ ਕਹੀ ਗੱਲ ਹੀ ਅਗਲੇ ਦਿਨ ਭੁੱਲ ਜਾਣ ਵਾਲੇ।
ਨਵਜੋਤ ਸਿੱਧੂ : ਇਮਾਨਦਾਰ ਪਰ ਬਹੁਤ ਜ਼ਿਆਦਾ ਬੋਲਣ ਵਾਲੇ।
ਪ੍ਰਕਾਸ਼ ਸਿੰਘ ਬਾਦਲ : ਕੱਦਾਵਰ ਸਿਆਸਤਦਾਨ ਪਰ ਪੁੱਤਰ ਮੋਹ ’ਚ ਫਸੇ
ਭਗਵੰਤ ਮਾਨ : ਆਮ ਆਦਮੀ