ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਦੀ ਵਿਸ਼ੇਸ਼ ਬੈਠਕ ਪਿੰਡ ਮੀਰਥਲ ਟਾਂਡਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ। ਬੈਠਕ ਦੌਰਾਨ ਕਿਸਾਨ ਤੇ ਖੇਤੀਬਾੜੀ ਸੈਕਟਰ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਗਰਮੀ ਦੇ ਵੱਧਦੇ ਹੋਏ ਕਹਿਰ ਨੂੰ ਵੇਖਦਿਆਂ ਗਰਮੀਆਂ ਚ ਹੋਰ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ। ਬੈਠਕ ਉਪਰੰਤ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਮੰਝਪੁਰ, ਪ੍ਰਧਾਨ ਗੁਰਦੇਵ ਸਿੰਘ, ਸੇਵਾ ਸਿੰਘ ਸਕੱਤਰ, ਸੋਹਨ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਵੱਲੋਂ 28 ਮਈ ਨੂੰ ਟੋਲ ਪਲਾਜ਼ਾ ਹਰਸਾ ਮਾਨਸਰ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ ਅਤੇ ਇਸੇ ਦੌਰਾਨ ਲੋਕਾਂ ਨੂੰ ਪਾਣੀ ਦੀ ਬਚਤ ਕਰਨ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਘੱਟਦੇ ਹੋਏ ਪੱਧਰ ਦੀ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਅੰਮਿ੍ਤਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਉਂਕਾਰ ਸਿੰਘ ਕਾਠਗੜ੍ਹ, ਰਣਜੀਤ ਸਿੰਘ, ਸੰਤੋਖ ਸਿੰਘ, ਮੰਗਲ ਦਾਸ, ਬਿਕਰਮ ਸਿੰਘ ਗੂੜ੍ਹਾ ਕਲਾਂ, ਨਿਰਮਲ ਸਿੰਘ, ਗਗਨ, ਨਿਸ਼ਾਨ ਸਿੰਘ, ਸੰਜੀਵ ਕੁਮਾਰ ਕਾਠਗੜ੍ਹ, ਰਵਿੰਦਰ ਪਠਾਨੀਆ ਆਦਿ ਨੇ ਬੈਠਕ ਵਿਚ ਸ਼ਮੂਲੀਅਤ ਕੀਤੀ।