ਹਰਦਿੰਦਰ ਦੀਪਕ, ਗੜ੍ਹਦੀਵਾਲਾ
ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਕਲੀਨ ਇੰਡੀਆ ਮੁਹਿੰਮ ਤਹਿਤ ਅੱਡਾ ਦੁਸ਼ੜਕਾ ਵਿਖੇ ਇਲਾਕੇ ਦੀਆਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ 'ਚ ਬਤੌਰ ਮੁੱਖ ਮਹਿਮਾਨ ਸ਼ਤਰੂਧਰ ਪ੍ਰਤਾਪ ਸਿੰਘ ਮੈਂਬਰ ਬੋਰਡ ਆਫ ਗਵਰਨਰ ਨਹਿਰੂ ਯੁਵਾ ਸੰਗਠਨ ਭਾਰਤ ਸਰਕਾਰ ਪਹੁੰਚੇ। ਇਸ ਮੌਕੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਤੇ ਵੱਖ-ਵੱਖ ਯੂਥ ਕੱਲਬ ਵਲੰਟੀਅਰ ਵੱਲੋਂ ਇਸ ਮੁਹਿੰਮ ਤਹਿਤ ਪਲਾਸਟਿਕ ਦਾ ਵੇਸਟ ਇਕੱਠਾ ਕੀਤਾ ਗਿਆ ਤਾਂ ਜੋ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਵਾਤਾਵਰਨ ਦੀ ਰੱਖਿਆ ਵਿੱਚ ਯੋਗਦਾਨ ਦੇਣ ਵਾਲੀਆਂ ਕਲੱਬਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼ਤਰੂਧਰ ਪ੍ਰਤਾਪ ਸਿੰਘ ਨੇ ਕਿਹਾ ਵੱਧ ਰਿਹਾ ਪ੍ਰਦੂਸ਼ਣ ਇਕ ਵੱਡੀ ਚੁਣੌਤੀ ਹੈ ਪਲਾਸਟਿਕ ਬਹੁਤ ਸਮੇਂ ਤੱਕ ਗਲਦੀ ਨਹੀਂ ਹੈ। ਜਿਸ ਕਰਕੇ ਸਮਾਜ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ। ਇਸ ਮੌਕੇ ਵਿਕਰਮ ਸਿੰਘ ਗਿੱਲ ਸਟੇਟ ਡਾਇਰੈਕਟਰ ਪੰਜਾਬ ਨੇ ਕਿਹਾ ਇਸ ਮੁਹਿੰਮ ਤਹਿਤ 75 ਲੱਖ ਕਿੱਲੋ ਪਲਾਸਟਿਕ ਕੂੜਾ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਨੂੰ ਯੂਥ ਕਲੱਬਾਂ ਦੀ ਸਹਾਇਤਾ ਨਾਲ ਪੂਰਾ ਕਰਕੇ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਕੀਤੀ ਜਾਵੇਗੀ। ਇਸ ਮੌਕੇ ਰਾਕੇਸ਼ ਕੁਮਾਰ ਜ਼ਿਲ੍ਹਾ ਯੂਥ ਅਫ਼ਸਰ ਐੱਨਵਾਈਕੇ ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਲੀਨ ਇੰਡੀਆ ਮੁਹਿੰਮ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਲਵੀਰ ਸਿੰਘ ਸੋਡੀ ਪ੍ਰਧਾਨ ਬਾਬਾ ਵਿਸ਼ਨ ਦਾਸ ਯੂਥ ਕੱਲਬ ਧੂਤ ਕਲਾਂ, ਵਿਜੇ ਰਾਣਾ ਲੇਖਾਕਾਰ ਐੱਨਵਾਈਕੇ ਹੁਸ਼ਿਆਰਪੁਰ, ਅਸ਼ਵਨੀ ਕੁਮਾਰ ਐੱਨਵਾਈਕੇ ਹੁਸ਼ਿਆਰਪੁਰ, ਪ੍ਰਧਾਨ ਸੁਰਿੰਦਰ ਸਿੰਘ ਭੱਠਲ, ਪ੍ਰਧਾਨ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।