ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਕਿਸੇ ਖ਼ਾਸ ਮੁਖਬਰ ਦੀ ਇਤਲਾਹ 'ਤੇ ਲੁੱਟ-ਖੋਹ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਇਕ ਰਿਵਾਲਵਰ ਤੇ ਪੰਜ ਜਿੰਦਾਂ ਰੌਂਦਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਮਿੰ੍ਤਪਾਲ ਸਿੰਘ ਪਾਲੀ ਵਾਸੀ ਜਹੂਰਾ, ਮਨਪ੍ਰਰੀਤ ਸਿੰਘ, ਲਵਪ੍ਰਰੀਤ ਸਿੰਘ ਲਵ ਵਾਸੀ ਤਲਵੰਡੀ ਮੰਗੇਖਾਂ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਟਾਂਡਾ ਕੁਲਵੰਤ ਸਿੰਘ ਨੇ ਦੱਸਿਆ ਕਿ 25 ਜਨਵਰੀ 2023 ਨੂੰ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮਿਆਣੀ ਵਿਖੇ ਲੁਟੇਰਿਆਂ ਵਲੋਂ ਤਿੰਨ ਬੱਚਿਆਂ ਕੋਲੋਂ ਰਿਵਾਲਵਰ ਵਿਖਾ ਦੋ ਮੋਬਾਈਲ ਤੇ ਕੁੱਝ ਡਾਲਰ ਖੋਹ ਕੇ ਫ਼ਰਾਰ ਹੋ ਗਏ ਸਨ। ਜਿਸ ਸਬੰਧੀ ਥਾਣਾ ਟਾਂਡਾ ਵਿਚ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਮਿਤੀ 28 ਜਨਵਰੀ ਨੂੰ ਦਰਜ ਕੀਤਾ ਗਿਆ ਸੀ। ਡੀਐੱਸਪੀ ਨੇ ਦੱਸਿਆ ਕਿ ਐੱਸਐੱਚਓ ਮਲਕੀਅਤ ਸਿੰਘ ਦੀ ਅਗਵਾਈ ਵਿਚ ਏਐੱਸਆਈ ਅਮਰਜੀਤ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ। ਜਦੋਂ ਉਕਤ ਲੁੱਟ ਖੋਹ ਦੇ ਮੁਲਜ਼ਮਾਂ ਨੂੰ ਮੁਖਬਰ ਦੀ ਇਤਲਾਹ 'ਤੇ ਪਿੰਡ ਜਲਾਲਪੁਰ ਕੁਲਦੀਪ ਕਬਾੜੀਏ ਦੀ ਦੁਕਾਨ ਤੋਂ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਮੌਕੇ 'ਤੇ ਇਕ ਰਿਵਾਲਵਰ ਤੇ ਪੰਜ ਜਿੰਦਾਂ ਰੌਂਦ ਬਰਾਮਦ ਕੀਤੇ ਗਏ। ਟਾਂਡਾ ਪੁਲਿਸ ਵਲੋਂ ਉਕਤ ਮੁਲਜ਼ਮਾਂ ਨੂੰ ਰਿਵਾਲਵਰ ਤੇ ਰੌਂਦਾਂ ਸਮੇਤ ਗਿ੍ਫਤਾਰ ਕਰਕੇ ਥਾਣਾ ਟਾਂਡਾ ਲਿਆਂਦਾ ਤੇ ਪੁੱਛਗਿੱਛ ਕੀਤੀ ਜਾ ਰਹੀ। ਡੀਐੱਸਪੀ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਉਕਤ ਮੁਲਜ਼ਮਾਂ ਕੋਲੋਂ ਹੋਰ ਵਾਰਦਾਤਾਂ ਸਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਹੈ।