ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ : ਸਥਾਨਕ ਜੈਮਸ ਕੈਂਬਿ੍ਜ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਬੀਐੱਸਐੱਫ਼ ਕੈਂਪ ਦਾ ਦੌਰਾ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਸੀਪਲ ਸ਼ਰਤ ਕੁਮਾਰ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੀਮਾ ਸੁਰੱਖਿਆ ਬਲ ਖੜਕਾਂ ਕਲਾਂ ਦੇ ਪਰੀਖਿਆ ਕੇਂਦਰ ਲਿਜਾਇਆ ਗਿਆ। ਉੱਥੇ ਵਿਦਿਆਰਥੀਆਂ ਨੇ ਸੀਮਾ ਸੁਰੱਖਿਆ ਬਲ ਦੇ ਇਤਿਹਾਸ ਤੇ ਮਹੱਤਵ ਦੀ ਜਾਣਕਾਰੀ ਦਿੰਦੀ ਹੋਈ ਡਾਕੂਮੈਂਟਰੀ ਦੇਖੀ। ਸੀਮਾ ਸੁਰੱਖਿਆ ਬਲ ਦੇ ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਸੀਮਾ ਸੁਰੱਖਿਆ ਬਲ ਵਿੱਚ ਭਰਤੀ ਹੋਣ ਦਾ ਮਾਰਗ-ਦਰਸ਼ਨ ਕੀਤਾ ਤੇ ਪਰੀਖਿਆ ਕੇਂਦਰ ਵਿੱਚ ਦਿੱਤੀ ਜਾਣ ਵਾਲੀ ਟੇ੍ਨਿੰਗ ਦੇ ਬਾਰੇ ਵਿਸਤਾਰ ਵਿਚ ਸਮਝਾਇਆ। ਉਸਦੇ ਬਾਅਦ ਵਿਦਿਆਰਥੀਆਂ ਨੂੰ ਪਰੇਡ ਗਰਾਊਂਡ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਸਿਖਲਾਈ ਲੈ ਰਹੇ ਜਵਾਨਾਂ ਦੀ ਪਰੇਡ ਦੇਖੀ। ਸਿਖਲਾਈ ਲੈ ਰਹੀਆਂ ਕੁੜੀਆਂ ਨੇ ਵੀ ਹਥਿਆਰਬੰਦ ਸੈਨਾ 'ਚ ਇਸਤੇਮਾਲ ਹੋ ਰਹੇ ਹਥਿਆਰਾਂ ਦੇ ਨਾਲ਼ ਕਈ ਤਰਾਂ੍ਹ ਦੇ ਕਰਤੱਵ ਦਿਖਾਏ। ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਦੇ ਵਿੱਚ ਇਸਤੇਮਾਲ ਹੋਣ ਵਾਲ਼ੇ ਹਥਿਆਰਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਤੇ ਸੀਈਓ ਰਾਘਵ ਵਾਸਲ ਨੇ ਦੱਸਿਆ ਕਿ ਇਸ ਦੌਰੇ ਤੋਂ ਵਿਦਿਆਰਥੀ ਬਹੁਤ ਖ਼ੁਸ਼ ਅਤੇ ਉਤਸ਼ਾਹਿਤ ਦਿਖਾਈ ਦਿੱਤੇ। ਇਸ ਨਾਲ ਵਿਦਿਆਰਥੀਆਂ ਵਿਚ ਹਥਿਆਰਬੰਦ ਸੈਨਾ ਦੇ ਲਈ ਸਨਮਾਨ ਅਤੇ ਸੇਵਾ ਦਾ ਰੁਝਾਨ ਵਧੇਗਾ ਅਤੇ ਵਿਦਿਆਰਥੀ ਆਪ ਵੀ ਸਿਹਤਮੰਦ ਸਰੀਰ ਅਤੇ ਚੰਗੀ ਸਿਹਤ ਦੇ ਪ੍ਰਤੀ ਚੌਕਸ ਰਹਿਣਗੇ।