ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਐੱਸਆਈਐੱਸ ਸਕਿਓਰਿਟੀ ਵਿੱਚ ਭਰਤੀ ਲਈ 8 ਤੋਂ 16 ਦਸੰਬਰ ਤਕ ਹੁਸ਼ਿਆਰਪੁਰ ਦੇ ਬਲਾਕ ਪੱਧਰ 'ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਪਲੇਸਮੈਂਟ ਕੈਂਪ ਮਿਤੀ 8 ਦਸੰਬਰ ਨੂੰ ਬੀਡੀਪੀਓ ਦਫਤਰ ਦਸੂਹਾ, ਮਿਤੀ 09 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਟਾਂਡਾ, ਮਿਤੀ 12 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਹਾਜੀਪੁਰ, ਮਿਤੀ 13 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਤਲਵਾੜਾ, ਮਿਤੀ 14 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਭੂੰਗਾ, ਮਿਤੀ 15 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਮੁਕੇਰੀਆਂ ਅਤੇ ਮਿਤੀ 16 ਦਸੰਬਰ 2022 ਨੂੰ ਬੀਡੀਪੀਓ ਦਫ਼ਤਰ ਗੜ੍ਹਸ਼ੰਕਰ ਵਿਖੇ ਸਵੇਰੇ ਸਾਢੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਲਗਾਏ ਜਾਣਗੇ। ਇਸ ਮੌਕੇ ਦਫਤਰ ਦੇ ਮੁਖੀ ਜ਼ਲਿ੍ਹਾ ਰੁਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਚਾਹਵਾਨ ਯੋਗ ਪ੍ਰਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 08 ਦਸੰਬਰ 2022 ਨੂੰ ਬੀਡੀਪੀਓ ਦਫਤਰ ਦਸੂਹਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 02 ਵਜੇ ਤੱਕ ਆਪਣੇ ਆਧਾਰ ਕਾਰਡ, ਯੋਗਤਾ ਸਰਟੀਫੀਕੇਟਾਂ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਭਰਤੀ ਦਾ ਲਾਭ ਪ੍ਰਰਾਪਤ ਕਰਨ।