ਸਤਨਾਮ ਲੋਈ, ਮਾਹਿਲਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ 'ਪੰਜਾਬ ਵਿਚ ਪੇਂਡੂ ਸੰਕਟ ਦੇ ਸੰਦਰਭ ਵਿਚ ਭੂਮੀ ਸੁਧਾਰਾਂ ਦੀ ਸਾਰਥਿਕਤਾ' ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਅਰਥ ਸ਼ਾਸਤਰ ਵਿਭਾਗ ਦੇ ਪੋ੍. ਡਾ ਜਸਕਰਨ ਸਿੰਘ ਨੇ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਉੱਪ ਪਿ੍ਰੰ. ਅਰਾਧਨਾ ਦੁੱਗਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਮੁੱਖ ਬੁਲਾਰੇ ਡਾ. ਜਸਕਰਨ ਸਿੰਘ ਨੇ ਭਾਰਤ ਤੇ ਪੰਜਾਬ ਦੇ ਖੇਤੀ ਸੈਕਟਰ ਅਤੇ ਪੇਂਡੂ ਸਮਾਜ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਦਾ ਜ਼ਿਕਰ ਕੀਤਾ। ਉਨਾਂ੍ਹ ਹਰੀ ਕ੍ਰਾਂਤੀ ਤੋਂ ਹੁਣ ਤਕ ਦੇ ਪੰਜਾਬ ਦੇ ਖੇਤੀ ਤੇ ਪੇਂਡੂ ਸਮਾਜ ਦੇ ਸੰਕਟਾਂ ਦਾ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਨਾਂ੍ਹ ਦੇ ਹੱਲ ਸਬੰਧੀ ਨੁਕਤੇ ਸਾਂਝੇ ਕੀਤੇ। ਉਨਾਂ੍ਹ ਮੌਜੂਦਾ ਸਮੇਂ ਦੇ ਪੰਜਾਬ ਦੇ ਪੇਡੂ ਸੰਕਟ, ਖੇਤੀ ਸਬਸਿਡੀਆਂ, ਰਾਜਸੀ ਧਿਰਾਂ ਦੀ ਨੁਮਾਇੰਦਗੀ ਅਤੇ ਖੇਤੀ ਸੁਧਾਰਾਂ ਦੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪੋ੍ ਜਸਵਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੁਲਾਰੇ ਡਾ. ਜਸਕਰਨ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਆਰਤੀ ਸ਼ਰਮਾ, ਪੋ੍. ਵਿਕਰਾਂਤ ਰਾਣਾ, ਡਾ. ਜੇ.ਬੀ. ਸੇਖੋਂ, ਡਾ. ਰਾਕੇਸ਼ ਕੁਮਾਰ, ਪੋ੍. ਕੰਚਨ, ਡਾ. ਪ੍ਰਭਜੋਤ ਕੌਰ, ਪੋ੍. ਅਸ਼ੋਕ ਕੁਮਾਰ, ਪੋ੍. ਰੂਬੀ, ਪੋ੍ ਗੌਰਵ, ਪੋ੍ ਰਜਿੰਦਰ ਕੌਰ ਅਤੇ ਪੋ੍. ਹਰਪ੍ਰਰੀਤ ਕੌਰ ਸਮੇਤ ਵਿਦਿਆਰਥੀ ਹਾਜ਼ਰ ਸਨ।