ਰਾਜਾ ਸਿੰਘ ਪੱਟੀ, ਚੱਬੇਵਾਲ
ਗੁਰਦੁਆਰਾ ਤਪ ਅਸਥਾਨ ਸੰਤ ਹੀਰਾ ਸਿੰਘ ਪ੍ਰਬੰਧਕ ਕਮੇਟੀ ਬਿਹਾਲਾ, ਅਸਥਾਨ ਬਾਬਾ ਮੈਦੋ ਪ੍ਰਬੰਧਕ ਕਮੇਟੀ ਬਿਹਾਲਾ, ਦਰਬਾਰ ਮਸਤ ਬਾਬਾ ਬੋਦੀਆ ਵਾਲਾ ਪ੍ਰਬੰਧਕ ਕਮੇਟੀ ਬਿਹਾਲਾ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਲਿਾਫ਼ ਦਿੱਲੀ ਦੇ ਬਾਰਡਰਾਂ ਉੱਤੇ ਲੱਗੇ ਕਿਸਾਨ ਮੋਰਚੇ ਦੀ ਜਿੱਤ ਲਈ ਅਹਿਮ ਯੋਗਦਾਨ ਪਾਉਣ ਵਾਲੇ ਕਿਸਾਨ ਆਗੂਆਂ ਦੇ ਸਨਮਾਨ ਵਿੱਚ ਪਿੰਡ ਬਿਹਾਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਸਵੀਰ ਸਿੰਘ ਸ਼ੀਰਾ ਬਿਹਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਗਮ ਦੇ ਪ੍ਰਬੰਧਕ ਸਾਬਕਾ ਸਰਪੰਚ ਬਲਵਿੰਦਰ ਸਿੰਘ ਕਾਲਾ ਬਿਹਾਲਾ, ਜਸਵੀਰ ਸਿੰਘ ਬਿਹਾਲਾ, ਕੈਪਟਨ ਨਿਰੰਜਣ ਸਿੰਘ ਬਿਹਾਲਾ, ਮਨੀ ਬਿਹਾਲਾ, ਧਰਮਿੰਦਰਜੀਤ ਸਿੰਘ ਬਿਹਾਲਾ, ਸਤਨਾਮ ਸਿੰਘ ਬਾਰੀ, ਸਤਨਾਮ ਸਿੰਘ ਸੱਤੀ ਬਿਹਾਲਾ, ਅਜੈਬ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਕਿਸਾਨ ਆਗੂਆਂ ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ, ਹਰਪਾਲ ਸਿੰਘ ਸੰਘਾ ਰਾਜਪੁਰ-ਭਾਈਆਂ ਪ੍ਰਧਾਨ ਆਜ਼ਾਦ ਕਿਸਾਨ ਯੂਨੀਅਨ ਦੁਆਬਾ, ਜਗਤਾਰ ਸਿੰਘ ਭਿੰਡਰ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ, ਗੀਤਕਾਰ ਗੁਰਮਿੰਦਰ ਕੈਂਡੋਵਾਲ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਗੁਰਭੇਜ ਸਿੰਘ ਸਾਬੀ ਮਰੂਲਾ, ਸੁਰਿੰਦਰ ਸਿੰਘ ਮਿੰਟੂ ਸੀਣਾਂ, ਮੱਖਣ ਸਿੰਘ ਕੋਠੀ, ਪਰਮਿੰਦਰ ਸਿੰਘ ਚੱਬੇਵਾਲ, ਉਂਕਾਰ ਸਿੰਘ ਬਿਹਾਲਾ, ਜਗਵਿੰਦਰ ਸਿੰਘ ਬਡਿਆਲ, ਰਾਣਾ ਚੱਬੇਵਾਲ, ਭਾਈ ਨੌਰੰਗਾਬਾਦ, ਬਾਗੀ ਚੱਬੇਵਾਲ, ਡਿਪਟੀ ਬਿਹਾਲਾ, ਪੱਤਰਕਾਰ ਰਾਜਾ ਸਿੰਘ ਪੱਟੀ, ਰਾਜੀਵ ਭਾਰਦਵਾਜ, ਗੁਰਮੀਤ ਸਿੰਘ, ਉਂਕਾਰ ਸਿੰਘ ਥਿਆੜਾ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਪਿੰਦਾ,ਸੁਖਵੀਰ ਸਿੰਘ ਵੀਰ,ਹਰਭਜਨ ਸਿੰਘ ਸਰਪੰਚ,ਅਜਮੇਰ ਸਿੰਘ ਪੰਚ,ਬਬਲੀ ਪੰਚ, ਗੁਰਦਿਆਲ ਚੰਦ ਪੰਚ, ਸੋਨੀ ਪੰਚ, ਅਮਰੀਕ ਸਿੰਘ ਪੰਚ, ਸਤਿਨਾਮ ਸਿੰਘ ਪੰਚ, ਮਨਜਿੰਦਰ ਸਿੰਘ ਡਿਪਟੀ, ਇੰਦਰਜੀਤ ਸਿੰਘ ਜਿਆਣ, ਰਾਮ ਸਿੰਘ, ਸਿਮਰਪ੍ਰਰੀਤ ਸਿੰਘ,ਬੀਬੀ ਸੰਤੋਖ ਕੌਰ ਪੰਜ , ਸੁਨੀਤਾ ਰਾਣੀ ਪੰਚ, ਸੁਰਿੰਦਰ ਸਿੰਘ ਸੋਨੂੰ, ਮਹਿੰਦਰਪਾਲ ਸਿੰਘ,ਕੇਵਲ ਸਿੰਘ, ਪਰਮਜੀਤ ਸਿੰਘ ਸਮੇਤ ਸਮੂਹ ਬਿਹਾਲੇ ਦੇ ਨੌਜਵਾਨ ਵੀ ਹਾਜ਼ਰ ਸਨ।