ਸੁਖਦੇਵ ਸਿੰਘ, ਬਟਾਲਾ
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਜੇਲ੍ਹ ਵਿਭਾਗ ਪੰਜਾਬ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਟਾਲਾ 'ਚ ਦੇਰ ਸ਼ਾਮ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਜੇਲਾਂ੍ਹ 'ਚੋਂ ਵੀਆਈਪੀ ਕਲਚਰ ਖ਼ਤਮ ਕਰਕੇ ਜੇਲਾਂ੍ਹ ਨੂੰ ਮੁੜ ਸੁਧਾਰ ਘਰ ਵਜੋਂ ਵਿਕਸਿਤ ਕਰਾਂਗੇ। ਇਸ ਮੌਕੇ ਉਨਾਂ੍ਹ ਦੇ ਨਾਲ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ, ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਐੱਸਡੀਐੱਮ ਬਟਾਲਾ ਸ਼ਾਇਰੀ ਭੰਡਾਰੀ, ਜ਼ਲਿ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਬਾਜਵਾ ਵੀ ਹਾਜ਼ਰ ਸਨ। ਮੰਤਰੀ ਬੈਂਸ ਨੇ ਕਿਹਾ ਕਿ ਜੇਲਾਂ੍ਹ ਅੰਦਰ ਬਹੁਤ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾ ਰਿਹਾ ਹੈ, ਉਸੇ ਲੜੀ ਤਹਿਤ ਪੰਜਾਬ ਦੀਆਂ ਜੇਲਾਂ੍ਹ 'ਚੋਂ ਹਰ ਰੋਜ਼ 13 ਮੋਬਾਇਲ ਬਰਾਮਦ ਕੀਤੇ ਜਾ ਰਹੇ ਹਨ, ਜੋ ਕਿ ਪਿਛਲੇ ਸਾਲ ਨਾਲੋਂ ਇਹ ਅੰਕੜਾ ਦੁੱਗਣਾ ਹੈ। ਮੰਤਰੀ ਬੈਂਸ ਨੇ ਪਿਛਲੀਆਂ ਸਰਕਾਰਾਂ ਤੇ ਤਨਜ਼ ਕਸਦਿਆਂ ਕਿਹਾ ਕਿ ਜੇਲਾਂ੍ਹ 'ਚ ਵੀਆਈਪੀ ਕਲਚਰ ਹਾਵੀ ਕਰ ਦਿੱੱਤਾ ਗਿਆ ਹੋਇਆ ਸੀ, ਜਿਸ ਨੂੰ ਹੌਲੀ ਹੌਲੀ ਸਾਫ ਕੀਤਾ ਜਾ ਰਿਹਾ ਹੈ ਅਤੇ ਜੇਲਾਂ ਨੂੰ ਮੁੜ ਸੁਧਾਰ ਘਰ ਵਾਂਗ ਬਣਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਜੇਲਾਂ੍ਹ ਅੰਦਰ ਸਫ਼ਾਈ ਅਭਿਆਨ ਮੁਹਿੰਮ ਚੱਲ ਰਹੀ ਹੈ ਅਤੇ ਜਲਦ ਹੀ ਜੇਲਾਂ੍ਹ ਨੂੰ ਆਨ ਟਰੈਕ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਾਜਾਇਜ਼ ਮਾਈਨਿੰਗ 95 ਫ਼ੀਸਦੀ ਰੋਕ ਦਿੱਤੀ ਗਈ ਹੈ ਅਤੇ ਬਹੁਤ ਹੀ ਜਲਦ ਸਰਕਾਰ ਵੱਲੋਂ ਮਾਈਨਿੰਗ ਸਬੰਧੀ ਡਾਟਾ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ, ਜਿੱਥੋਂ ਪਤਾ ਲੱਗੇਗਾ ਕਿ ਕਿੰਨੀ ਰੇਤ ਕਿਹੜੀ ਖੱਡ 'ਚੋਂ ਨਿਕਲੀ ਹੈ। ਰੇਤ ਬਜਰੀ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਬਾਰੇ ਬੋਲਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਜਲਦ ਹੀ ਲੋਕਾਂ ਨੂੰ ਸਸਤੀ ਰੇਤ ਬੱਜਰੀ ਮਿਲੇਗੀ।
ਇਤਿਹਾਸਕ ਅਤੇ ਸਨਅਤੀ ਸ਼ਹਿਰ ਬਟਾਲਾ ਨਾਲ ਇਨਸਾਫ ਨਹੀਂ ਹੋਇਆ.....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੇਖ ਕੇ ਇਹ ਗੱਲ ਸਾਹਮਣੇ ਆਈ ਕਿ ਪਿਛਲੀਆਂ ਸਰਕਾਰਾਂ ਨੇ ਬਟਾਲਾ ਸ਼ਹਿਰ ਨਾਲ ਇਨਸਾਫ਼ ਨਹੀਂ ਕੀਤਾ ਹੈ। ਉਨਾਂ੍ਹ ਕਿਹਾ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਅਸਥਾਨ ਹੈ, ਇਸ ਤੋਂ ਇਲਾਵਾ ਬਟਾਲੇ ਦੇ ਨਜ਼ਦੀਕ ਅੱਚਲ ਸਾਹਿਬ ਚ ਗੁਰੂ ਨਾਨਕ ਸਾਹਿਬ ਅਤੇ ਭਗਵਾਨ ਸ਼ਿਵ ਜੀ ਦੇ ਸਪੁੱਤਰ ਸਵਾਮੀ ਕਾਰਤਿਕ ਜੀ ਦੇ ਨਾਲ ਸਬੰਧਤ ਇਤਿਹਾਸਕ ਅਸਥਾਨ ਹਨ, ਜਿਨਾਂ੍ਹ ਦੀ ਕਾਇਆ ਕਲਪ ਲਈ ਵੱਡੇ ਪੱਧਰ 'ਤੇ ਕੰਮ ਕਰਨਾ ਪਵੇਗਾ। ਮੰਤਰੀ ਬੈਂਸ ਨੇ ਕਿਹਾ ਕਿ ਬਟਾਲਾ ਦੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਨੂੰ ਮੁੜ ਸੁਰਜੀਤ ਕਰਨ ਅਤੇ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਸਰਕਾਰ ਵਿਸ਼ੇਸ਼ ਤੌਰ 'ਤੇ ਕੰਮ ਕਰੇਗੀ ਅਤੇ ਇਸ ਉੱਤੇ ਤੁਰੰਤ ਐਕਸ਼ਨ ਕਰ ਦਿੱਤਾ ਜਾ ਰਿਹਾ ਹੈ।
ਕਿਸਾਨਾਂ ਵੱਲੋਂ ਸਰਕਾਰ ਖ਼ਲਿਾਫ਼ ਲਗਾਏ ਧਰਨੇ ਸਬੰਧੀ ਮੰਤਰੀ ਬੈਂਸ ਨੇ ਵੱਟਿਆ ਪਾਸਾ....
ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਜਦ ਕਿਸਾਨਾਂ ਵੱਲੋਂ ਮੁਹਾਲੀ 'ਚ ਲਗਾਏ ਪੱਕੇ ਮੋਰਚੇ ਸਬੰਧੀ ਪੁੱਿਛਆ ਤਾਂ ਉਨਾਂ੍ਹ ਮੈਂ ਇਸ ਸਵਾਲ ਤੋਂ ਪਾਸਾ ਵੱਟਦਿਆਂ ਕਿਹਾ ਕਿ ਭਗਵੰਤ ਮਾਨ ਸਭ ਤੋਂ ਵੱਧ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਹੈ। ਕਿਸਾਨਾਂ ਦੀਆਂ ਮੰਗਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਮੰਤਰੀ ਬੈਂਸ ਨੇ ਕੋਈ ਜਵਾਬ ਨਾ ਦਿੱਤਾ ਅਤੇ ਚਲਦੇ ਬਣੇ। ਪ੍ਰਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਬਟਾਲਾ ਦੇ ਸ਼ਹਿਰੀ ਪ੍ਰਧਾਨ ਰਕੇਸ਼ ਤੁਲੀ, ਜ਼ਿਲ੍ਹਾ ਵਪਾਰ ਮੰਡਲ ਤੇ ਟੇ੍ਡ ਦੇ ਪ੍ਰਧਾਨ ਐਡਵੋਕੇਟ ਭਰਤ ਅਗਰਵਾਲ, ਯਸ਼ਪਾਲ ਚੌਹਾਨ, ਪ੍ਰਰੀਤ ਬਾਜਵਾ, ਗੁਰਪਰਤਿੰਦਰ ਸਿੰਘ ਟੋਨੀ ਗਿੱਲ, ਜ਼ਲਿ੍ਹਾ ਈਵੈਂਟ ਇੰਚਾਰਜ ਸੰਨੀ ਮਸੀਹ, ਗੁਰਦਰਸ਼ਨ ਸਿੰਘ ਆਦਿ ਸਮੇਤ ਆਪ ਦੇ ਤਿੰਨੇ ਕੌਂਸਲਰ ਹਾਜ਼ਰ ਸਨ।