ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪਿੰਡ ਬਿਜਲੀਵਾਲ ਤੋਂ ਇਲਾਕੇ ਭਰ ਦੀਆਂ 25 ਪਿੰਡਾਂ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ ਹੈ । ਗੁਰਦੁਆਰਾ ਬਾਬਾ ਬੇਲਾ ਸਿੰਘ ਬਿਜਲੀਵਾਲ ਤੋਂ ਸਵੇਰੇ ਨਗਰ ਕੀਤਰਨ ਫੁੱਲਾਂ ਵਾਲੀ ਪਾਲਕੀ ਵਿੱਚ ਸ਼ੁਸੋਭਿਤ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਰਵਇਤੀ ਬਾਣੇ 'ਚ ਸਜੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋ ਕੇ ਨਵਾਂ ਪਿੰਡ ਮਿਲਖੀਵਾਲ, ਭਾਗੋਵਾਲ, ਭੇਖੋਵਾਲੀ, ਮੁਗਲ, ਨਾਰਵਾਂ, ਪੁੱਲ ਕੁੰਜਰ, ਘੁੰਮਣ ਕਲਾਂ ਹੁੰਦਾ ਹੋਇਆ ਗੁਰਦੁਆਰਾ ਤਪਅਸਥਾਨ ਸਾਹਿਬ, ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਿਖੇ ਪੁੱਜੇਗਾ, ਜਿਥੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਤੇ ਬਾਬਾ ਬੁੱਧ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਸਿਰਪਾਓ ਸਾਹਿਬ ਭੇਂਟ ਕਰਕੇ ਨਗਰ ਕੀਤਰਨ ਤਹਿ ਦਿਲੋਂ ਸਵਾਗਤ ਕੀਤਾ । ਇਸ ਤੋਂ ਉਪਰੰਤ ਪਿੰਡ ਗਾਦੜੀਆਂ, ਜੌਹਲ ਨੰਗਲ, ਜੌੜਾ ਸਿੰਘਾ, ਗੱਜੂਗਾਜੀ, ਕੋਟ ਕਰਮਚੰਦ, ਬੱਚੋ ਕਾ ਥੇਹ ਧਰਮਕੋਟ ਬੱਗਾ, ਗੁਰਦੁਆਰਾ ਸ੍ਰੀ ਗੁਰੁੂ ਅਰਜਨ ਦੇਵ ਜੀ ਹੋਠੀਆਂ ਸਾਹਿਬ ਤੋਂ ਕਿਲਾ ਲਾਲ ਸਿੰਘ ਹੁੰਦਾ ਹੋਇਆ ਸ਼ਾਮ ਨੂੰ ਨਗਰ ਕੀਰਤਨ ਬਿਜਲੀਵਾਲ ਵਿਖੇ ਸੰਪਨ ਹੋਇਆ । ਨਗਰ ਕੀਤਰਨ ਦੇ ਸਾਰੇ ਰਸਤੇ ਨੂੰ ਸੰਗਤਾਂ ਨੇ ਪੂਰੀ ਖੂਬਸੂਰਤੀ ਢੰਗ ਨਾਲ ਸਜਾਇਆ ਅਤੇ ਬੈਂਡ ਪਾਰਟੀ ਤੇ ਗਤਕਾ ਪਾਰਟੀਆਂ ਦੇ ਸਿੰਘ ਨਗਰ ਕੀਤਰਨ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੇ ਸਨ । ਇਸ ਮੌਕੇ ਡਾ. ਜਸਵਿੰਦਰ ਸਿੰਘ, ਨਰਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੁਖ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਹਰਦਿਆਲ ਸਿੰਘ, ਬਲਬੀਰ ਸਿੰਘ, ਮੰਗਲ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਸਤਨਾਮ ਸਿੰਘ, ਮਾਸਟਰ ਸੁਖਜੀਤ ਸਿੰਘ, ਮਾਸਟਰ ਆਸਾ ਸਿੰਘ, ਸਰਪੰਚ ਜਗਤਾਰ ਸਿੰਘ ਕਾਲਾ, ਦਵਿੰਦਰ ਸਿੰਘ, ਨਾਨਕ ਸਿੰਘ, ਪਲਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਫੌਜੀ, ਰਵਿੰਦਰ ਸਿੰਘ ਹੈਪੀ, ਡਾ. ਗੁਰਜੰਟ ਸਿੰਘ, ਡਾ. ਸੁਰਜੀਤ ਸਿੰਘ ਸਾਬਕਾ ਸਰਪੰਚ, ਮੋਹਣ ਸਿੰਘ, ਮਨਜਿੰਦਰ ਸਿੰਘ ਠੇਕੇਦਾਰ, ਹਰਵੰਤ ਸਿੰਘ ਠੇਕੇਦਾਰ, ਸੁਖਜਿੰਦਰ ਸਿੰਘ ਡਿਪਟੀ, ਸਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਸੇਵਾਦਾਰ ਨਗਰ ਕੀਰਤਨ ਵਿੱਚ ਸ਼ਾਮਿਲ ਸਨ।