ਹਰਜੀਤ ਸਿੰਘ ਬਿਜਲੀਵਾਲ, ਨੌਸ਼ਹਿਰਾ ਮੱਝਾ ਸਿੰਘ
ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਹੇਠ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਦੇ ਐਸਐਮਓ ਡਾ. ਭੂਪਿੰਦਰ ਕੌਰ ਛੀਨਾ ਦੀ ਅਗਵਾਈ 'ਚ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ 1927 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਸਬੰਧ ਵਿੱਚ ਐਸਐਮਓ ਡਾ. ਭੁਪਿੰਦਰ ਕੌਰ ਛੀਨਾ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਸਮੇਤ ਇਸ ਦੇ ਅੰਤਰਗਤ ਸਬ ਸੈਂਟਰ ਧਾਰੀਵਾਲ ਕਲਾਂ, ਘੁੰਮਣ ਕਲਾਂ, ਘੁੰਮਣ ਖੁਰਦ, ਭੋਜਰਾਜ, ਭੇਖੋਵਾਲੀ, ਨੌਸ਼ਹਿਰਾ ਮੱਝਾ ਸਿੰਘ, ਬੂਲੇਵਾਲ, ਸਤਕੋਹਾ, ਕਲਿਆਣਪੁਰ, ਬੱਬਰੀ ਨੰਗਲ, ਲੇਹਲ, ਕੋਟ ਸੰਤੋਖ ਰਾਏ, ਅਠਵਾਲ, ਡਡਵਾਂ, ਕਲੇਰ ਕਲਾਂ, ਸੋਹਲ, ਕਲਿਆਣਪੁਰ, ਲੰਗਾਹ ਜੱਟਾਂ, ਪੂਰੋਵਾਲ ਜੱਟਾਂ, ਰਣੀਆਂ, ਜਫਰਵਾਲ, ਬਲ, ਰੋੜਾਂਵਾਲੀ, ਖਾਨ ਮਲੱਕ, ਬਾਂਗੋਵਾਣੀ, ਭੁੰਬਲੀ, ਸਹਾਰੀ, ਧਾਰੀਵਾਲ ਵਿਖੇ ਕੁੱਲ 1927 ਵਿਚੋਂ 1213 ਵਿਅਕਤੀਆਂ ਨੂੰ ਕੋਵੀਸ਼ੀਲਡ ਵੈਕਸੀਨ ਅਤੇ 714 ਵਿਅਕਤੀਆਂ ਨੂੰ ਕੋਵੈਕਸ਼ੀਅਨ ਵੈਕਸੀਨ ਲਗਾਈ ਗਈ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਲੈਵਲ ਅਧਿਕਾਰੀਆਂ ਦੀ ਮਦਦ ਨਾਲ ਕੋਰੋਨਾ ਦੀ ਤੀਸਰੀ ਲਹਿਰ ਦੇ ਕਹਿਰ ਨੂੰ ਬੇਅਸਰ ਕਰਨ ਲਈ ਇਹ ਉਪਾਅ ਕੀਤੇ ਜਾ ਰਹੇ ਹਨ ਅਤੇ ਲੋਕ ਆਪ ਮੁਹਾਰੇ ਸਬ ਸੈਂਟਰਾਂ ਵਿੱਚ ਵੈਕਸੀਨ ਲੈਣ ਲੱਗ ਪਏ ਹਨ ਤੇ ਵੈਕਸੀਨ 'ਤੇ ਲੋਕਾਂ ਦਾ ਭਰੋਸਾ ਵੀ ਵਧਿਆ ਹੈ। ਇਸ ਤੋਂ ਇਲਾਵਾ ਡਾ. ਛੀਨਾ ਨੇ ਲੋਕਾਂ ਨੂੰ ਕਿਹਾ ਕਿ ਵੈਕਸੀਨ ਆਦਮੀ ਦੇ ਇਊਮਿਨਟੀ ਸਿਸਟਮ ਨੂੰ ਤਾਕਤਵਰ ਬਣਾਉਦੀ ਹੈ । ਇਸ ਮੁਹਿੰਮ ਵਿੱਚ ਕੋਰੋਨਾ ਨੋਡਲ ਅਫਸਰ ਡਾ. ਵਿਕਰਮ ਸੂਰੀ, ਡਾ. ਜਸਪਾਲ ਕੌਰ, ਡਾ. ਲਵ ਹੰਸ, ਡਾ. ਵਿਸ਼ਾਲਦੀਪ, ਡਾ. ਜਨਾਥਨ, ਡਾ. ਕੁਲਜੀਤ, ਡਾ. ਅੰਸ਼ੂ ਹੰਸ, ਡਾ. ਨੀਕਿਤਾ, ਡਾ. ਗੁਲਸ਼ਨ, ਡਾ. ਵਿਕਰਮ ਸੂਰੀ, ਡਾ. ਕਰਨੈਲ ਸਿੰਘ, ਅਸ਼ੋਕ ਕੁਮਾਰ ਹੈਲਥ ਇੰਸਪੈਕਟਰ, ਅੰਮਿ੍ਤ ਚਮਕੌਰ ਸਿੰਘ ਹੈਲਥ ਇੰਸਪੈਕਟਰ, ਵਰਿੰਦਰ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ ਹੈਲਥ ਵਰਕਰ, ਬੀਐਲਓ ਨਵਰੂਪ ਸਿੰਘ ਘੁੰਮਣ, ਬੀਐਲਓ ਬਲਜੀਤ ਸਿੰਘ, ਬੀਐਲਓ ਬਲਵਿੰਦਰ ਸਿੰਘ, ਬੀਐਲਓ ਪਲਵਿੰਦਰ ਸਿੰਘ, ਬੀਐਲਓ ਨਰੇਸ਼ ਕੁਮਾਰ, ਰਮਨਪ੍ਰਰੀਤ ਕੌਰ ਸੀਐਚਓ, ਕਿਰਨਦੀਪ ਕੌਰ ਸੀਐਚਓ, ਹਰਪ੍ਰਰੀਤ ਕੌਰ, ਸੁਮਨਦੀਪ ਕੌਰ ਸੀਐਚਓ, ਪਲਵਿੰਦਰ ਕੌਰ, ਸੁਖਵੰਤ ਕੌਰ, ਕੁਲਵਿੰਦਰ ਕੌਰ, ਸੁਨੀਤਾ ਏਐਨਐਮ ਸਮੇਤ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ ਕਮਲੇਸ਼, ਮਨਦੀਪ ਕੌਰ, ਸਰਬਜੀਤ ਕੌਰ, ਹਰਭਜਨਜੀਤ ਕੌਰ ਆਦਿ ਦੀ ਟੀਮ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਰੁੱਝੀ ਹੋਈ ਹੈ।