ਅਸ਼ਵਨੀ ਕੁਮਾਰ, ਗੁਰਦਾਸਪੁਰ: ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਅੋਰਤਾਂ ਸਮੇਤ ਤਿੰਨ ਨੂੰ 15 ਗ੍ਰਾਮ ਹੈਰੋਇਨ ,ਇਕ ਦੇਸੀ ਕੱਟਾ 315 ਬੋਰ ਸਮੇਤ 4 ਰੌਂਦ ,ਇਕ ਰਿਵਾਲਵਰ 38 ਬੋਰ ਸਮੇਤ ਰੌਂਦ ਤੇ 17 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ । ਏਐਸਆਈ ਬਲਜਿੰਦਰ ਸਿੰਘ ਸੀਆਈਏ ਸਟਾਫ਼ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖਬਰ ਖਾਸ ਦੀ ਸੂਚਨਾ' ਤੇ ਨਾਕਾਬੰਦੀ ਦੇ ਸੰਬੰਧ ਵਿੱਚ ਨੇੜੇ ਸ਼ਿਵਾ ਰਿਜੋਰਟ ਪੁੱਲੀ ਤੋਂ ਹਰੀ ਓਮ ਪੁੱਤਰ ਸੁਨੀਲ ਕੁਮਾਰ, ਜਾਨਵੀ ਪਤਨੀ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪੱਪੂ ਸ਼ਰਮਾ ਵਾਸੀ ਗੁਰਦਾਸਪੁਰ ਨੂੰ ਇਹਨਾਂ ਪਾਸ ਨਸ਼ੀਲਾ ਪਦਾਰਥ ਤੇ ਨਾਜਾਇਜ਼ ਅਸਲਾ ਹੋਣ ਦਾ ਸ਼ੱਕ ਪੈਣ' ਤੇ ਬਿਨਾ ਨੰਬਰ ਸਕੂਟਰੀ ਸਮੇਤ ਕਾਬੂ ਕਰਕੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੂੰ ਸੂਚਨਾ ਦਿੱਤੀ।ਜਿਸ' ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਕਾਬੂ ਕੀਤੇ ਉਕਤ ਵਿਅਕਤੀਆਂ ਤੇ ਸਕੂਟਰੀ ਦੀ ਤਲਾਸ਼ੀ ਕੀਤੀ ਤਾਂ 15 ਗ੍ਰਾਮ ਹੈਰੋਇਨ , ਇੱਕ ਦੇਸੀ ਕੱਟਾ, 315 ਬੋਰ ਸਮੇਤ 4 ਰੌਂਦ , ਇਕ ਰਿਵਾਲਵਰ 38 ਬੋਰ ਸਮੇਤ ਰੌਂਦ ਅਤੇ 17 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਏ । ਪੁੱਛ-ਗਿੱਛ ਦੌਰਾਨ ਜਾਨਵੀ ਨੇ ਦੱਸਿਆ ਕਿ ਇਹ ਨਾਜਾਇਜ਼ ਅਸਲਾ ਤੇ ਹੈਰੋਇਨ ਉਹਨਾਂ ਨੂੰ ਸੋਨੂੰ ਪੁੱਤਰ ਰਾਜ ਕੁਮਾਰ ਵਾਸੀ ਗੁਰਦਾਸਪੁਰ ਨੇ ਜੋ ਪਠਾਨਕੋਟ ਦੇ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਹੈ, ਨੇ ਉਹਨਾਂ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ਇਹ ਸਮਾਨ ਪੰਕਜ ਗੁਪਤਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਗੁਰਦਾਸਪੁਰ ਨੂੰ ਪਹੁੰਚਾ ਦੇਣਾ ਹੈ। ਪੁਲਿਸ ਵਲੋਂ ਹੋਰ ਪੁੱਛਗਿੱਛ ਜਾਰੀ ਹੈ।