ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਸੁਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਲੁੱਟਾਂ, ਖੋਹਾਂ, ਨਸ਼ਿਆਂ ਅਤੇ ਸਮਾਜ ਵਿੱਚ ਹੋਰ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਵੱਡੀ ਲੋੜ ਹੈ । ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਸਮਾਜ ਵਿੱਚ ਦਿਨ ਬ ਦਿਨ ਹੋ ਰਹੀਆਂ ਲੁੱਟਾਂ ਖੋਹਾਂ, ਮਾਰਧਾੜ, ਨਸ਼ਿਆਂ ਦਾ ਬੋਲਬਾਲਾ, ਭਰੂਣ ਹੱਤਿਆ ਆਦਿ ਵਿਆਹੀਆਂ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ । ਉਨਾਂ੍ਹ ਕਿਹਾ ਕਿ ਅੱਜ ਦਾ ਮਨੁੱਖ ਪ੍ਰਮਾਤਮਾ ਦੀ ਬੰਦਗੀ ਤੋਂ ਦੂਰ ਹੋ ਗਏ ਪੈਸੇ ਦੀ ਦੌੜ ਵਿੱਚ ਲੱਗਾ ਹੋਇਆ ਹੈ ਅਤੇ ਗ਼ਲਤ ਰਸਤੇ ਤੁਰ ਕੇ ਸਮਾਜ ਨੂੰ ਗੰਧਲਾ ਕਰ ਰਿਹਾ ਹੈ । ਉਨਾਂ੍ਹ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਹੰਭਲਾ ਮਾਰਨ ਦੀ ਵੱਡੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੀ ਪੀੜ੍ਹੀ ਨੂੰ ਨਰੋਇਆ ਸਮਾਜ ਮਿਲ ਸਕੇ ਅਤੇ ਚੰਗੇ ਕੰਮ ਕਰਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ । ਇਸ ਮੌਕੇ ਤੇ ਉਨਾਂ੍ਹ ਨਾਲ ਫਾਦਰ ਮੁਲਖਰਾਜ, ਪਾਸਟਰ ਬਲਦੇਵ ਮਸੀਹ, ਪਾਸਟਰ ਲਾਜ਼ਰ ਮਸੀਹ, ਅਲੀਸਾ ਮਸੀਹ, ਸਟੀਫਨ ਮਸੀਹ, ਓਸਮ ਮਸੀਹ, ਗੁਲਜ਼ਾਰ ਮਸੀਹ ਆਦਿ ਹਾਜ਼ਰ ਸਨ।