ਅਸ਼ਵਨੀ, ਗੁਰਦਾਸਪੁਰ -
ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਨਗਰ ਸੁਧਾਰ ਟਰੱਸਟਾਂ ਵਿਚ ਕੰਮ ਕਰਦੇ 16 ਐੱਸਡੀਓ ਪੱਧਰ ਦੇ ਅਧਿਕਾਰੀਆਂ ਨੂੰ ਤੱਰਕੀ ਦੇ ਕੇ ਐਕਸੀਅਨ ਬਣਾ ਦਿੱਤਾ ਹੈ। ਵਿਵੇਕ ਪ੍ਰਤਾਪ ਸਿੰਘ, ਆਈਏਐੱਸ ਪ੍ਰਮੁੱਖ ਸੱਕਤਰ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਜਿੰਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਵਿਚ ਨਵੀਨ ਮਲਹੋਤਰਾ, ਜਸਵੰਤ ਸਿੰਘ, ਨਰਿੰਦਰ ਕੁਮਾਰ, ਗੁਰਰਾਜ ਸਿੰਘ, ਰਮਿੰਦਰਪਾਲ ਸਿੰਘ, ਬੂਟਾ ਰਾਮ, ਰਾਜਬੀਰ ਸਿੰਘ, ਜਗਦੇਵ ਸਿੰਘ, ਅਮਰਬੀਰ ਸਿੰਘ, ਅੰਮਿ੍ਤਪਾਲ ਸਿੰਘ, ਰਵਿੰਦਰ ਕੁਮਾਰ, ਦਿਪੰਕਰ, ਪਰਮਿੰਦਰ ਕੁਮਾਰ, ਬਰਜਿੰਦਰ ਮੋਹਨ, ਬਿਕਰਮ ਸਿੰਘ ਅਤੇ ਇੰਦਰਪਾਲ ਸਿੰਘ ਸ਼ਾਮਿਲ ਹਨ।
ਇਨ੍ਹਾਂ ਹੁਕਮਾਂ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤਕ ਪਦਉੱਨਤ ਕੀਤੇ ਉਕਤ ਐਸਡੀਓ (ਸਹਾਇਕ ਟਰਸੱਟ ਇੰਜੀਨੀਅਰਾਂ) ਦੇ ਐਕਸੀਅਨ (ਟਰਸੱਟ ਇੰਜੀਨੀਅਰ) ਵਜੋਂ ਤਾਇਨਾਤੀ ਦੇ ਹੁਕਮ ਜਾਰੀ ਨਹੀਂ ਕਰ ਦਿੱਤੇ ਜਾਂਦੇ, ਇਹ ਅਧਿਕਾਰੀ ਆਪਣੀਆਂ ਮੌਜੂਦਾ ਤਾਇਨਾਤੀ ਵਾਲੀਆਂ ਥਾਵਾਂ 'ਤੇ ਹੀ ਕੰਮ ਕਰਨਗੇ। ਇਸ ਦੇ ਹਵਾਲੇ ਵਿਚ ਨਗਰ ਸੁਧਾਰ ਟਰਸੱਟ ਗੁਰਦਾਸਪੁਰ ਵਿਖੇ ਐੱਸਡੀਓ (ਸਹਾਇਕ ਟਰਸੱਟ ਇੰਜੀਨੀਅਰ) ਦੀ ਅਸਾਮੀ 'ਤੇ ਕੰਮ ਕਰ ਰਹੇ ਅਮਰਬੀਰ ਸਿੰਘ ਨੇ ਅੱਜ ਐਕਸੀਅਨ (ਟਰਸੱਟ ਇੰਜੀਨੀਅਰ) ਦੀ ਅਸਾਮੀ 'ਤੇ ਆਪਣੀ ਹਾਜ਼ਰੀ ਰਿਪੋਰਟ ਦੇ ਦਿੱਤੀ।