ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਬੀਤੇ ਵੀਰਵਾਰ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਮੀਰਕਚਨਾ ਦੀ ਇਕ ਅੌਰਤ ਦੀ ਹਸਪਤਾਲ 'ਚ ਮੌਤ ਹੋ ਗਈ ਸੀ ਦੇ ਪਰਿਵਾਰਕ ਜੀਆਂ ਵੱਲੋਂ ਮੰਗਲਵਾਰ ਨੂੰ ਪੁਲਿਸ ਥਾਣਾ ਕਲਾਨੌਰ ਦੇ ਸਾਹਮਣੇ ਇਨਸਾਫ਼ ਲੈਣ ਲਈ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਟੀਕਾ ਲਗਾਉਣ ਵਾਲੇ ਡਾਕਟਰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਮਿ੍ਤਕ ਮਹਿਲਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਉਸ ਦੀ ਪਤਨੀ ਦੇ ਗਲੇ 'ਚ ਕੋਈ ਸਮੱਸਿਆ ਸੀ। ਜਿਸ ਕਾਰਨ ਉਹ ਉਸ ਨੂੰ ਕਲਾਨੌਰ ਵਿੱਚ ਇੱਕ ਪ੍ਰਰਾਈਵੇਟ ਡਾਕਟਰ ਕੋਲ ਲੈ ਗਿਆ। ਜਿੱਥੇ ਉਕਤ ਡਾਕਟਰ ਨੇ ਉਸ ਦੀ ਪਤਨੀ ਸੋਨਾ ਨੂੰ ਟੀਕਾ ਲਗਾ ਦਿੱਤਾ। ਇੰਜੈਕਸ਼ਨ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਲੱਗੀ। ਫਿਰ ਉਹ ਉਸ ਨੂੰ ਸਿਵਲ ਹਸਪਤਾਲ ਕਲਾਨੌਰ ਲੈ ਗਿਆ। ਜਿੱਥੇ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ ਜਿਸ ਉਪਰੰਤ ਪੁਲਿਸ ਵੱਲੋਂ 174 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰੰਤੂ ਉਕਤ ਡਾਕਟਰ ਵੱਲੋਂ ਆਪਣਾ ਕਲੀਨਕ ਖੋਲਿ੍ਹਆ ਜਾ ਰਿਹਾ ਹੈ। ਇਸ ਮੌਕੇ ਤੇ ਪੀੜਤ ਪਰਿਵਾਰ ਵੱਲੋਂ ਕਲੀਨਿਕ ਬੰਦ ਕਰਨ ਅਤੇ ਉਸ ਖ਼ਲਿਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦੀ ਮੰਗ ਲਈ ਥਾਣਾ ਕਲਾਨੌਰ ਵਿਖੇ ਨਾਅਰੇਬਾਜ਼ੀ ਕੀਤੀ ਗਈ ਇਸ ਉਪਰੰਤ ਪੁਲਸ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਕਲੀਨਕ ਨੂੰ ਜੰਦਰੇ ਵੀ ਮਾਰੇ ਗਏ। ਇਸ ਮੌਕੇ ਤੇ ਪੁਲਸ ਥਾਣਾ ਕਲਾਨੌਰ ਦੇ ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਤਹਿਤ ਪਿਛਲੇ ਦਿਨੀਂ ਮਾਮਲਾ ਦਰਜ ਕਰਕੇ ਮੌਤ ਦੇ ਕਾਰਨਾਂ ਸਬੰਧੀ ਬਿਸਰੇ ਨੂੰ ਜਾਂਚ ਲਈਂ ਭੇਜਿਆ ਗਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਹੀ ਅਗਲੇਰੀ ਕਾਰਵਾਈ ਹੋਵੇਗੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਜਗਜੀਤ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਨਬੀਨਗਰ, ਹਰਪ੍ਰਰੀਤ ਸਿੰਘ ਦਾਦੂਵਾਲ, ਲੱਖਾਂ ਸਿੰਘ ਮੀਰਕਚਾਣਾ, ਹਰਭਜਨ ਸਿੰਘ ਪਕੀਵਾਂ ਵੀ ਮੌਜੂਦ ਸਨ।