ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪ੍ਰਭੂ ਿਯਸੂ ਮਸੀਹ ਆਗਮਨ ਪੁਰਬ ਮੌਕੇ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਦੇ ਬਿਸ਼ਪ ਰਿਆਜ਼ ਮਸੀਹ ਤੇਜਾ ਦੀ ਅਗਵਾਈ ਹੇਠ ਕੱਢੀ ਜਾ ਰਹੀ 21ਵੀ ਸ਼ੋਭਾ ਯਾਤਰਾ 'ਚ ਆਲ ਇੰਡੀਆ ਮਹਾਰਾਜਾ ਦਾਊਦ ਯੂਥ ਕ੍ਰਿਸਚੀਅਨ ਦਲ ਸੈਂਕੜੇ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਸ਼ਮੂਲੀਅਤ ਕਰੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਹਾਰਾਜਾ ਦਾਊਦ ਯੂਥ ਦਲ ਦੇ ਪ੍ਰਧਾਨ ਸਟੀਫਨ ਮਸੀਹ ਬੱਬੂ ਨੇ ਕੀਤਾ। ਇਸ ਮੌਕੇ ਸਟੀਫਨ ਬੱਬੂ ਨੇ ਦੱਸਿਆ ਕਿ ਬਿਸ਼ਪ ਰਿਆਜ਼ ਤੇਜਾ ਦੀ ਅਗਵਾਈ ਹੇਠ ਪ੍ਰਭੂ ਿਯਸੂ ਮਸੀਹ ਦੇ ਆਗਮਨ ਪੁਰਬ ਦੇ ਸਬੰਧ ਵਿਚ ਸੁੱਖ ਭੰਡਾਰ ਚਰਚ ਤੋਂ 22 ਦਸੰਬਰ ਨੂੰ ਕੱਢੀ ਜਾ ਰਹੀ ਇਤਿਹਾਸਕ 21ਵੀਂ ਸ਼ੋਭਾ ਯਾਤਰਾ ਸਬੰਧੀ ਮਹਾਰਾਜਾ ਦਾਊਦ ਯੂਥ ਦਲ ਵੱਲੋਂ ਸ਼ੋਭਾ ਯਾਤਰਾ ਵਿਚ ਸੈਂਕੜੇ ਮੋਟਰਸਾਈਕਲ ਕਾਫ਼ਲੇ ਦੇ ਰੂਪ ਵਿਚ ਸ਼ਮੂਲੀਅਤ ਕਾਰਨ ਤੋਂ ਇਲਾਵਾ, ਯੂਥ ਦਲ ਵੱਲੋਂ ਸ਼ੋਭਾ ਯਾਤਰਾ ਵਿਚ ਟ੍ਰੈਫਿਕ ਪ੍ਰਬੰਧ, ਲੰਗਰ ,ਪਾਰਕਿੰਗ, ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਅਤੇ ਉਨਾਂ੍ਹ ਦੇ ਬੱਚਿਆਂ ਦੀ ਦੇਖ ਭਾਲ ਸਬੰਧੀ ਡਿਊਟੀ ਨਿਭਾਏਗਾ। ਇਸ ਮੌਕੇ ਤੇਜਾ ਟਾਇਗਰ ਸਕਿਓਰਿਟੀ ਫੋਰਸ ਦੇ ਚੀਫ ਓਸਮ ਤੇਜਾ, ਪਾਸਟਰ ਅਲੀਸਾ ਮਸੀਹ ਤੇਜਾ, ਪਾਸਟਰ ਰੁਬੇਨ ਮਸੀਹ, ਪਾਸਟਰ ਰੋਸ਼ਨ ਮਸੀਹ, ਰੋਣਕੀ ਮਸੀਹ, ਪ੍ਰਧਾਨ ਗੁਲਜ਼ਾਰ ਮਸੀਹ, ਯੋਧਾ ਮਸੀਹ ਬਰਿਆਰ , ਯਕੂਬ ਮਸੀਹ ਜੌੜਾ ਛੱਤਰਾਂ, ਸੋਨੀ ਮਸੀਹ,ਗੋੜੀ ਜੌੜਾ ਛੱਤਰਾ, ਇਮਾਨੁਏਲ ਪੰਡੋਰੀ ਮਹੰਤਾਂ, ਅਸ਼ੋਕ ਕੁਮਾਰ ਜੌੜਾਂ ਛੱਤਰਾ, ਤਰਸੇਮ ਮਸੀਹ ਸਾਲੇ ਚੱਕ, ਸੇਮਾ ਮਸੀਹ, ਹਰਜੀਤ ਸਿੰਘ ਉੱਦੋਵਾਲੀ, ਵਿਲੀਅਮ ਮਸੀਹ ਸ਼ਿਕਾਰ, ਮੰਗਾ ਮਸੀਹ ਸ਼ਿਕਾਰ, ਹੈਪੀ ਮਸੀਹ ਧਰਮਕੋਟ, ਮਲਕੀਤ ਮਸੀਹ, ਵਿਕਰਮ ਮਸੀਹ ਜੈਨਪੁਰੀ, ਰਵੀ ਮਸੀਹ ਵਿੰਝਵਾਂ, ਆਕਾਸ਼ ਮਸੀਹ, ਪ੍ਰਧਾਨ ਆਲਮ ਮਸੀਹ, ਪ੍ਰਧਾਨ ਸੋਨੂੰ ਮਸੀਹ, ਪ੍ਰਧਾਨ ਵਰਦਾਨ ਮਸੀਹ, ਲਵਲੀ ਮਸੀਹ ਪ੍ਰਧਾਨ, ਬਲਵਿੰਦਰ ਮਸੀਹ ਪ੍ਰਧਾਨ, ਸੋਨੂੰ ਮਸੀਹ ਪ੍ਰਧਾਨ, ਸੇਰਾ ਪ੍ਰਧਾਨ ,ਬੱਟੀ ਮਸੀਹ ਪ੍ਰਧਾਨ, ਨਰੇਸ ਮਸੀਹ ਪ੍ਰਧਾਨ, ਸਾਬੀ ਮਸੀਹ, ਦਾਨੀਐਲ ਮਸੀਹ ਪ੍ਰਧਾਨ, ਹਰਬੰਸ ਪ੍ਰਧਾਨ, ਰਾਜਾ ਪ੍ਰਧਾਨ, ਹਰਬੰਸ ਪ੍ਰਧਾਨ, ਸਨੀ ਮਸੀਹ, ਜੇਮਸ, ਵਿਸ਼ਾਲ ਮਸੀਹ, ਸੁੱਖਾ ਮਸੀਹ, ਦਵਿੰਦਰ ਮਸੀਹ, ਡੇਨੀਅਲ, ਪੇ੍ਮ ਮਸੀਹ ਦਾਰਾਪੁਰ, ਲਾਡੀ ਮਸੀਹ ਕਲੇਰ, ਸਰਦਾਰ ਮਸੀਹ ਲਕਮਾਨੀਆਂ, ਕਸ਼ਮੀਰ ਮਸੀਹ, ਪੇ੍ਮ ਮਸੀਹ , ਬੂਟਾ ਮਸੀਹ ਮੀਆਂਕੋਟ, ਅਮਨ ਮਸੀਹ ਅਟਾਰੀ, ਸਵਿੰਦਰ ਮਸੀਹ ਹਾਜ਼ਰ ਸਨ।