ਸਰਬਜੀਤ ਸਿੰਘ ਕਲਸੀ, ਬਟਾਲਾ : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਪਿੰ੍ਸੀਪਲ ਅਨਿਲ ਸ਼ਰਮਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮਿ੍ਤਪਾਲ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਅਸ਼ਵਨੀ ਗੁਗਲੀ ਅਤੇ ਉਸ ਦੇ ਭਰਾ ਰਮਾਕਾਂਤ, ਏਵੀਐੱਮ ਸਕੂਲ ਦੀ ਪਿੰ੍ਸੀਪਲ ਰੀਤੂ ਮਹਾਜਨ, ਅਸ਼ੋਕ ਅਤੇ ਨਵਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡੀਈਓ ਸੈਕੰਡਰੀ ਗੁਰਦਾਸਪੁਰ ਹਰਪਾਲ ਸਿੰਘ ਅਤੇ ਡੀਈਓ ਐਲੀਮੈਂਟਰੀ ਅਮਰਜੀਤ ਭਾਟੀਆ ਨੇ ਸਾਂਝੇ ਰੂਪ 'ਚ ਕੀਤੀ। ਸਮਾਗਮ 'ਚ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੋ੍ਗਰਾਮਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪਿੰ੍ਸੀਪਲ ਅਨਿਲ ਸ਼ਰਮਾ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡਾ ਸਕੂਲ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਹੋਰ ਗਤੀਵਿਧੀਆਂ ਅਤੇ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਬਟਾਲਾ ਖੇਤਰ ਦੇ ਹੋਰਨਾਂ ਸਕੂਲਾਂ ਦੇ ਮੁਕਾਬਲੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੁੱਖ ਮਹਿਮਾਨ ਅੰਮਿ੍ਤ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ। ਅਸੀਂ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹਾਂ।
ਉਨਾਂ੍ਹ ਕਿਹਾ ਕਿ ਵਿਦਿਆਰਥੀ ਜੀਵਨ ਸਾਡੇ ਲਈ ਅਹਿਮ ਹੈ। ਨੀਂਹ ਜਿਨ੍ਹੀ ਮਜ਼ਬੂਤ ਹੋਵੇਗੀ, ਸਾਡੀ ਜ਼ਿੰਦਗੀ ਓਨੀ ਹੀ ਮਜ਼ਬੂਤ ਅਤੇ ਖੁਸ਼ਹਾਲ ਹੋਵੇਗੀ। ਆਏ ਹੋਏ ਮਹਿਮਾਨ ਡੀਏ ਗੁਰਦਾਸਪੁਰ, ਮੁੱਖ ਮਹਿਮਾਨ ਅੰਮਿ੍ਤ ਕਲਸੀ ਨੂੰ ਸਕੂਲ ਦੀ ਤਰਫੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਮੋਨਿਕਾ ਮਹਾਜਨ ਅਤੇ ਹਰਕੰਵਲ ਨੇ ਬਾਖੂਬੀ ਕੀਤਾ। ਸੰਵਿਧਾਨ ਦਿਵਸ ਮੌਕੇ ਐਡਵੋਕੇਟ ਪੰਕਜ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡਾ. ਅਸ਼ੋਕ ਕੁਮਾਰ, ਗੁਰਪ੍ਰਰੀਤ ਗਿੱਲ, ਅਮਰਜੋਤ, ਪ੍ਰਭਜੋਤ, ਨਰੇਸ਼ ਆਸ਼ਟ, ਅਮਿਤ ਆਸ਼ਟ, ਅਨਮੋਲ, ਅਮਿਤ ਵਰਮਾ, ਨਿਖਿਲ ਮਹਾਜਨ, ਲੈਕਚਰਾਰ ਰਾਜੇਸ਼ ਸੋਨੀ, ਨੀਤੂ ਯਾਦਵ, ਊਸ਼ਾ, ਸੁਸ਼ਮਾ ਸ਼ਰਮਾ, ਗੁਰਵਿੰਦਰ ਸਿੰਘ, ਵਿਸ਼ਾਲ, ਸੰਦੀਪ ਸਲਹੋਤਰਾ, ਡਾ. ਹਰਸਿਮਰਨ ਸਿੰਘ ਗੁਰਪ੍ਰਰੀਤ ਸਿੰਘ, ਸੁਖਦੀਪ ਕੌਰ, ਮਨਪ੍ਰਰੀਤ ਕੌਰ, ਪਰਮਜੀਤ ਕੌਰ, ਅਚਲਾ ਮਹਾਜਨ, ਅੰਕਿਤਾ ਸ਼ਰਮਾ, ਅਨੀਤਾ ਸ਼ਰਮਾ, ਰਾਕੇਸ਼ ਕੁਮਾਰ ਖੁੱਲਰ, ਰੌਣਕੀ, ਪ੍ਰਹਿਲਾਦ ਕੌਰ, ਰਿਤਿਕਾ ਸਚਦੇਵਾ, ਪ੍ਰਦੀਪ, ਅਮਨਦੀਪ ਕੌਰ, ਸਵਿਤਾ ਕੁਮਾਰੀ ਰਮਨਦੀਪ, ਮਨਜੀਤ ਕੌਰ, ਮਨਦੀਪ ਸਕੂਲ ਕਮੇਟੀ ਦੀ ਚੇਅਰਪਰਸਨ ਸੁਨੀਤਾ ਦੇਵੀ ਆਦਿ ਹਾਜ਼ਰ ਸਨ।