ਮਹਿੰਦਰ ਸਿੰਘ ਅਰਲੀਭੰਨ ,ਕਲਾਨੌਰ
ਜੋ ਵੀ ਇਨਸਾਨ ਇਸ ਫ਼ਾਨੀ ਸੰਸਾਰ ਤੇ ਆਇਆ ਹੈ ਉਸ ਨੇ ਇੱਕ ਦਿਨ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਜਹਾਨ ਤੋਂ ਚਲੇ ਜਾਣਾ ਹੈ ਪੰ੍ਤੂ ਜੋ ਮਨੁੱਖ ਇਸ ਦੁਨੀਆਂ ਵਿੱਚ ਆ ਕੇ ਚੰਗੇ ਕਰਮ ਅਤੇ ਪਿਆਰ ਦੀ ਮਹਿਕ ਬਿਖੇਰਦੇ ਹਨ ਉਨਾਂ੍ਹ ਨੂੰ ਲੋਕ ਹਮੇਸ਼ਾਂ ਯਾਦ ਕਰਦੇ ਹਨ। ਅਜਿਹੇ ਹੀ ਸਨ ਮਿੱਠ ਬੋਲੜੇ ਤੇ ਸਿਮਰਨ ਦੇ ਪੁੰਜ ਸਰਦਾਰਨੀ ਹਰਵਿੰਦਰ ਕੌਰ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਕੋਰੋਨਾ ਮਹਾਂਮਾਰੀ ਵਿੱਚ ਬੇਖ਼ੌਫ਼ ਹੋ ਕੇ ਸਿਹਤ ਵਿਭਾਗ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਮਾਣ ਹਾਸਲ ਕਰਨ ਵਾਲੇ ਹਰਵਿੰਦਰ ਕੌਰ ਏਐੱਨਐੱਮ ਦਾ ਜਨਮ ਪਿੰਡ ਕਾਸ਼ਤੀਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਫੌਜਾ ਸਿੰਘ ਦੇ ਘਰ ਮਾਤਾ ਪਿਆਰ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਪੜ੍ਹਾਈ 'ਚ ਰੁਚੀ ਰੱਖਣ ਵਾਲੀ ਹਰਵਿੰਦਰ ਕੌਰ ਵੱਲੋਂ ਪੜ੍ਹਾਈ ਡੀਏਵੀ ਸਕੂਲ ਬਟਾਲਾ ਤੋਂ ਗ੍ਹਿਣ ਕੀਤੀ। ਇਸ ਉਪਰੰਤ ਉਨਾਂ੍ਹ ਵੱਲੋਂ ਏਐੱਨਐਮ ਦਾ ਕੋਰਸ ਕਰਨ ਉਪਰੰਤ ਹਰਵਿੰਦਰ ਕੌਰ ਨੂੰ ਸਿਹਤ ਵਿਭਾਗ ਵਿੱਚ ਨੌਕਰੀ ਪ੍ਰਰਾਪਤ ਹੋਈ। ਇਸ ਤੋਂ ਬਾਅਦ ਉਹ 1993 ਵਿੱਚ ਬਲਜਿੰਦਰ ਸਿੰਘ ਸੰਧੂ ਹੈਲਥ ਇੰਸਪੈਕਟਰ ਪੁੱਤਰ ਮਾਸਟਰ ਹਰਦਿਆਲ ਸਿੰਘ ਸੰਧੂ ਦੇ ਨਾਲ ਵਿਆਹ ਬੰਧਨ ਵਿੱਚ ਬੱਝੇ ਅਤੇ ਉਨਾਂ੍ਹ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਆਪਣੇ ਪੁੱਤਰ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਈ ਜੋ ਕੈਨੇਡਾ ਦਾ ਵਾਸੀ ਹੈ। ਹਰਵਿੰਦਰ ਕੌਰ ਵੱਲੋਂ ਜਿਥੇ ਆਪਣੇ ਪੁੱਤਰ ਬਲਰਾਜ ਸਿੰਘ ਦੀ ਕੁਝ ਦਿਨ ਪਹਿਲਾਂ ਹੀ ਵਿਆਹ ਕੀਤਾ ਸੀ, ਉਥੇ ਉਹ ਅਚਾਨਕ ਬਿਮਾਰੀ ਕਾਰਨ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਜੱਦੀ ਗ੍ਹਿ ਪੈਣ ਉਪਰੰਤ ਗੁਰਦੁਆਰਾ ਬਾਬਾ ਕਾਰ ਜੀ ਕਲਾਨੌਰ ਵਿਖੇ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਮੰਗਲਵਾਰ ਨੂੰ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਹੋਵੇਗਾ ਅਤੇ ਨਾਮਵਾਰ ਸ਼ਖ਼ਸੀਅਤਾਂ ਵੱਲੋਂ ਹਰਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।