ਆਕਾਸ਼, ਗੁਰਦਾਸਪੁਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਜਿਲਾ ਗੁਰਦਾਸਪੁਰ ਵੱਲੋਂ ਸ਼ਹੀਦ ਬਲਜੀਤ ਸਿੰਘ ਫਜ਼ਲਾਬਾਦ ਯਾਦਗਾਰ ਟਰੱਸਟ ਵਿੱਖੇ ਯੁੱਗ ਪਲਟਾਊ ਅਕਤੂਬਰ ਇਨਕਲਾਬ ਦੀ ਵਰੇਗੰਢ ਸਾਥੀ ਸੰਤੋਖ ਸਿੰਘ ਅੌਲਖ, ਅਜੀਤ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦ ਸੱਤਾ ਤੋਂ ਭਾਰਤੀ ਲੋਕਾਂ ਦੀ ਮੁਕਤੀ ਅਤੇ ਕਿਰਤ ਸ਼ਕਤੀ ਤੇ ਕੁਦਰਤੀ ਸਾਧਨਾਂ ਦੀ ਸਾਮਰਾਜੀ ਲੁੱਟ ਅਤੇ ਦਾਬੇ ਦੇ ਖ਼ਾਤਮੇ ਦੇ ਘੋਲ ਤਿੱਖੇ ਕਰਨ ਦਾ ਸੰਕਲਪ ਦਿਵਸ ਤੌਰ ਤੇ ਮਨਾਈ ਗਈ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ ,ਸੂਬਾ ਕਮੇਟੀ ਮੈਂਬਰਾਂ ਮੱਖਣ ਸਿੰਘ ਕੁਹਾੜ, ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਬੋਲਦਿਆਂ ਕਿਹਾ ਕਿ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਪਹਿਲੀ ਵਾਰ ਮਜ਼ਦੂਰਾਂ ,ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਨੇ ਰਾਜ ਸੱਤਾ ਪੂੰਜੀਪਤੀਆਂ ਅਤੇ ਜਗੀਰਦਾਰਾਂ ਕੋਲੋਂ ਖੋਹ ਕੇ ਰਾਜ ਪ੍ਰਬੰਧ 'ਤੇ ਕਬਜ਼ਾ ਕੀਤਾ। ਰੂਸੀ ਕ੍ਰਾਂਤੀ ਨੇ ਜਿਥੇ ਰੂਸ ਨੂੰ ਦੁੱਨੀਆ ਦੀ ਤਾਕਤ ਬਣਾਇਆ ਓਥੇ ਸੰਸਾਰ ਪੱਧਰ ਤੇ ਸਾਮਰਾਜਵਾਦੀ ਢਾਂਚੇ ਨੂੰ ਢਾਹੁਣ ਲਈ ਲੋਕਾਂ ਨੂੰ ਪ੍ਰਭਾਵਿਤ ਕੀਤਾ। ਬਹੁਤ ਸਾਰੇ ਦੇਸ਼ਾਂ ਨੇ ਸਾਮਰਾਜ ਤੋਂ ਮੁਕਤੀ ਹਾਸਲ ਕੀਤੀ ਅਤੇ ਫਾਸ਼ੀਵਾਦ ਨੂੰ ਹਰਾਉਣ ਵਿੱਚ ਵੀ ਵੱਡੀ ਭੂਮਿਕਾ ਅਦਾ ਕੀਤੀ।
ਜਦੋਂ ਅੱਜ ਸਾਡੇ ਦੇਸ਼ ਅੰਦਰ ਫਿਰਕੂ ਫਾਸ਼ੀਵਾਦ ਵਿਚਾਰਾਂ ਦੇ ਲੋਕ ਰਾਜ ਸੱਤਾ ਤੇ ਕਾਬਜ਼ ਹੋ ਕੇ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹਮਲੇ ਕਰ ਰਹੇ ਹਨ ਅਤੇ ਸਿੱਧੇ ਰੂਪ ਵਿੱਚ ਸਾਮਰਾਜੀ ਸੰਸਥਾਵਾਂ ਦੀ ਸੇਵਾ ਕਰ ਰਹੇ ਹਨ। ਕਿਰਤੀ ਲੋਕਾਂ ਨੂੰ ਮਿਲੇ ਹੱਕ ਹਕੂਕ ਖੋਹੇ ਜਾ ਰਹੇ ਹਨ। ਦੇਸ਼ ਦੇ ਕੁਦਰਤੀ ਸਾਧਨਾਂ ਸਮੇਤ ਲੋਕਾਂ ਦੇ ਖੂਨ ਪਸੀਨੇ ਨਾਲ ਉਸਾਰੇ ਜਨਤਕ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੇ ਹਨ । ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਅਧਿਕਾਰ ਖੋਹ ਰਹੀ ਹੈ ਅਤੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹ ਕੇ ਸਭ ਕੁੱਝ ਕੇਂਦਰ ਦੀ ਸੱਤਾ ਦੇ ਹਵਾਲੇ ਕਰ ਰਹੀ ਹੈ ਇਸ ਲਈ ਉਸ ਵੱਕਤ ਅਕਤੂਬਰ ਇਨਕਲਾਬ ਤੋਂ ਪੇ੍ਰਰਨਾ ਅਤੇ ਹੌਸਲਾ ਲੈ ਕੇ ਮਜ਼ਦੂਰ ਜਮਾਤ ਨੂੰ ਸਾਮਰਾਜ ਦੀ ਭਿਆਲੀ ਵਾਲੀ ਕਾਰਪੋਰੇਟ ਪੱਖੀ ਫਾਸ਼ੀਵਾਦੀ ਧਿਰਾਂ ਨੂੰ ਰਾਜਸੱਤਾ ਤੋਂ ਲਾਹ ਸੁੱਟਣ ਦੇ ਸ਼ੰਘਰਸ ਨੂੰ ਤਿੱਖੇ ਕੀਤੇ ਜਾਣ ਦੀ ਲੋੜ ਹੈ।ਇਸ ਮੌਕੇ ਅਵਤਾਰ ਸਿੰਘ, ਅਬਿਨਾਸ਼ ਸਿੰਘ, ਜਗੀਰ ਸਿੰਘ ਸਲਾਚ, ਕਪੂਰ ਸਿੰਘ ਘੁੰਮਣ, ਸਿੰਦਾ ਿਛੱਥ, ਸੁਖਵੰਤ ਸਿੰਘ ਸੰਦਲਪੁਰ, ਵਿਰਗਟ ਖਾਨਫੱਤਾ,ਬਲਬੀਰ ਸਿੰਘ ਮਾੜੇ,ਗੁਰਮੀਤ ਸਿੰਘ ਥਾਣੇਵਾਲ, ਹਰਭਜਨ ਸਿੰਘ ਦੀਨਾਨਗਰ, ਮਲਕੀਤ ਸਿੰਘ ਬੁੱਢਾ ਕੋਟ ਆਦਿ ਹਾਜ਼ਰ ਸਨ।