ਨੀਟਾ ਮਾਹਲ, ਕਾਦੀਆਂ
ਭਾਰਤ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਤਮਿਕ ਸੀਫਾ ਸੰਮੇਲਨ ਮਿਤੀ 25 ਮਈ ਦਿਨ ਬੁੱਧਵਾਰ ਸ਼ਾਮ 6 ਵਜੇ ਲੱਕੀ ਰਿਜ਼ੌਰਟ ਐਂਡ ਰੈਸਟੋਰੈਂਟ ਨਜ਼ਦੀਕ ਲਾਈਟਾਂ ਵਾਲਾ ਚੌਕ ਸ੍ਰੀ ਹਰਗੋਬਿੰਦਪੁਰ ਵਿਖੇ ਕਰਵਾਇਆ ਜਾ ਰਿਹਾ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਪ੍ਰਰੈੱਸ ਨਾਲ ਗੱਲਬਾਤ ਕਰਦੇ ਹੋਏ ਮੁੱਖ ਪ੍ਰਬੰਧਕ ਪਾਸਟਰ ਸਰਵਨ ਮੇਜਰ ਨੇ ਦੱਸਿਆ ਕਿ ਭਾਰਤ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਇਹ ਆਤਮਿਕ ਸੀਫਾ ਸੰਮੇਲਨ ਕਰਵਾਇਆ ਜਾ ਰਿਹਾ, ਜਿਸ ਵਿਚ ਮੁੱਖ ਪ੍ਰਚਾਰਕ ਡਾ. ਅਚਾਰਿਆ ਵਿਕਾਸ ਮੈਸੀ ਜੈਪੁਰ ਰਾਜਸਥਾਨ ਤੋਂ ਪਹੁੰਚ ਰਹੇ ਹਨ ਅਤੇ ਇਸ ਵਿਚ ਵਿਸ਼ੇਸ਼ ਸਹਿਯੋਗ ਪਾਸਟਰ ਐਸੋਸੀਏਸ਼ਨ ਘੁਮਾਣ ਨਿਊ ਮਾਰਾਨਥਾ ਪਾਸਟਰ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿਚ ਵੱਖ ਵੱਖ ਥਾਵਾਂ ਤੋਂ ਮਸੀਹੀ ਭਾਈਚਾਰੇ ਦੇ ਆਗੂਆਂ ਦੀਆਂ ਇਸ ਸੰਮੇਲਨ ਦੌਰਾਨ ਡਿਊਟੀਆਂ ਲਗਾਈਆਂ ਗਈਆਂ। ਉਨਾਂ੍ਹ ਨੇ ਸਮੂਹ ਮਸੀਹ ਭਾਈਚਾਰੇ ਦੇ ਲੋਕਾਂ ਅਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਚ ਵੱਧ ਚੜ੍ਹ ਕੇ ਲੋਕ ਪਹੁੰਚਣ ਅਤੇ ਪ੍ਰਭੂ ਿਯਸੂ ਮਸੀਹ ਦਾ ਆਸ਼ੀਰਵਾਦ ਪ੍ਰਰਾਪਤ ਕਰਨ। ਉਨਾਂ੍ਹ ਦੱਸਿਆ ਕਿ ਇਸ ਸੰਮੇਲਨ ਦੇ ਵਿਚ ਪ੍ਰਭੂ ਿਯਸੂ ਮਸੀਹ ਦੇ ਨਾਮ ਦਾ ਅਤੁੱਟ ਲੰਗਰ ਸੰਗਤਾਂ ਦੇ ਵਿੱਚ ਵਰਤਾਇਆ ਜਾਵੇਗਾ ਅਤੇ ਆਉਣ ਵਾਲੇ ਮੁੱਖ ਮਹਿਮਾਨਾਂ ਦਾ ਪਾਸਟਰ ਸਰਵਨ ਮੇਜਰ ਦੇ ਵੱਲੋਂ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੁੱਖ ਪ੍ਰਬੰਧਕ ਪਾਸਟਰ ਸਰਵਨ ਮੇਜਰ, ਪਾਸਟਰ ਸੱਤਪਾਲ, ਪਾਸਟਰ ਵਿਜੇ, ਪਾਸਟਰ ਅਮਰਜੀਤ, ਪਾਸਟਰ ਸੰਨੀ, ਪਾਸਟਰ ਮੰਗਾਂ ਘੁਮਾਣ, ਪਾਸਟਰ ਚਮਕੌਰ ਮਸੀਹ, ਪਾਸਟਰ ਬਲਰਾਜ ਸਹੋਤਾ, ਬ੍ਦਰ ਪਰਮਜੀਤ ਸਿੰਘ, ਭਾਈ ਮਨਦੀਪ ਸਿੰਘ, ਭਾਈ ਦਲਜਿੰਦਰ ਸਾਬਾ ਆਦਿ ਮਸੀਹੀ ਭਾਈਚਾਰੇ ਦੇ ਆਗੂ ਅਤੇ ਲੋਕ ਸ਼ਾਮਲ ਸਨ।