ਸਪਰਸ਼ ਅਠਵਾਲ, ਅਲੀਵਾਲ
ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪਿੰ੍ਸੀਪਲ ਸੁੱਖਪ੍ਰਰੀਤ ਕੌਰ ਦੀ ਅਗਵਾਈ 'ਚ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਪੋ੍ਗਰਾਮ ਕਰਵਾਏ ਗਏ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ, ਕਵੀਸ਼ਰੀ ਰਾਹੀਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਪੋ੍ਗਰਾਮ ਤਹਿਤ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮਿਊਜ਼ਿਕ ਅਧਿਆਪਕਾ ਹਰਕੰਮਲ ਕੌਰ ਨਾਲ ਮਿਲਕੇ ਕੀਰਤਨ ਕੀਤਾ, ਜਿਸ ਰਾਹੀਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਜਾਣਕਾਰੀ ਅਨੁਸਾਰ ਇਸ ਮੌਕੇ ਸਕੂਲ ਦੇ ਪਿੰ੍ਸੀਪਲ ਸੁਖਪ੍ਰਰੀਤ ਕੌਰ ਨੇ ਵੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਵਰਗੀ ਹੋਰ ਮਿਸ਼ਾਲ ਮਿਲਣੀ ਮੁਸ਼ਕਿਲ ਹੈ, ਜਿਹਨਾਂ ਨੇ ਹਿੰਦੂ ਧਰਮ ਦੀ ਖਾਤਰ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ। ਉਹਨਾਂ ਦਾ ਮੁੱਖ ਉਦੇਸ਼ ਹੈ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਉ। ਸੰਸਾਰਕ ਕਾਰਜ ਕਰਦਿਆਂ ਅਕਾਲ ਪੁਰਖ ਨੂੰ ਯਾਦ ਰੱਖੋ।
ਇਸ ਮੌਕੇ ਵਾਈਸ ਪਿੰ੍ਸੀਪਲ ਕਿਰਨਦੀਪ ਕੌਰ, ਤਸਵੀਰ ਕੌਰ, ਸਿਮਰਨਜੀਤ ਕੌਰ, ਰਾਣਾ ਕੁਲਤਾਰ ਸਿੰਘ ਸਿੰਘ, ਅਮਨੀਤ ਕੌਰ, ਗੁਰਪਿੰਦਰਜੀਤ ਕੌਰ, ਸੀਤਲ, ਕਿਰਨਦੀਪ ਕੌਰ,ਗਗਨਦੀਪ ਸਿੰਘ, ਮਨਜੀਤ ਸਿੰਘ ਡੀ. ਪੀ. ਅਮਨਦੀਪ ਕੌਰ, ਮਨਦੀਪ ਕੌਰ, ਸਰਬਜੀਤ ਕੌਰ,ਵਰਿੰਦਰ ਕੌਰ,ਮਨਦੀਪ ਕੌਰ,ਰਣਜੀਤ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।