ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਿੰਡ ਵਡਾਲਾ ਬਾਂਗਰ ਸਥਿਤ ਸੁੱਖ ਭੰਡਾਰ ਚਰਚ ਵਿਖੇ ਪਾਸਟਰ ਗੁਰਮੇਜ ਤੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਮਾਵਾਂ ਆਪਣੇ ਬੱਚਿਆਂ ਨੂੰ ਇਤਿਹਾਸ ਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ। ਉਨਾਂ੍ਹ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਸਮਾਜ ਵਿਚ ਪਰਿਵਾਰਕ ਰਿਸ਼ਤਿਆਂ 'ਚ ਆ ਰਹੀ ਗਿਰਾਵਟ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨਾਂ੍ਹ ਕਿਹਾ ਕਿ ਜਿਥੇ ਪੁਰਾਣੇ ਸਮਿਆਂ ਵਿਚ ਪਰਿਵਾਰ ਦੇ ਬਜ਼ੁਰਗਾਂ ਵੱਲੋਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਸਮਾਜ ਵਿਚ ਵਿਚਰਣ ਸਬੰਧੀ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ ਜਿਸ ਤੋਂ ਬੱਚਿਆਂ ਨੂੰ ਨਵੀਂ ਸੇਧ ਮਿਲਦੀ ਸੀ ਪਰ ਅੱਜ ਕੰਪਿਊਟਰ ਯੁੱਗ ਵਿਚ ਬੱਚੇ ਤੇ ਨੌਜਵਾਨ ਪੀੜ੍ਹੀ ਆਪਣੇ ਪੁਰਾਤਨ ਵਿਰਸੇ ਨੂੰ ਭੁੱਲਦੀ ਹੋਈ ਮੋਬਾਈਲਾਂ ਵਿਚ ਰੁੱਝੀ ਰਹਿੰਦੀ ਹੈ ਅਤੇ ਨੌਜਵਾਨ ਪੀੜ੍ਹੀ ਤੇ ਬੱਚੇ ਆਪੋ ਆਪਣੇ ਧਰਮ ਦੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਪਾਸਟਰ ਬੀਬੀ ਗੁਰਮੇਜ਼ ਤੇਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਰੋਏ ਸਮਾਜ ਦੀ ਸਿਰਜਣਾ ਲਈ ਮਾਵਾਂ ਤੇ ਬਜ਼ੁਰਗ ਆਪਣੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ। ਇਸ ਮੌਕੇ ਪਾਸਟਰ ਬੀਬੀ ਗੁਰਮੇਜ਼ ਤੇਜਾ ਨੇ ਕਿਹਾ ਕਿ ਸਾਨੂੰ ਪਵਿੱਤਰ ਬਾਈਬਲ ਦੇ ਦਰਸਾਏ ਮਾਰਗ ਤੇ ਚੱਲਣ ਤੇ ਮਸੀਹ ਇਤਿਹਾਸ ਤੋਂ ਜਾਣੂ ਹੋਣ ਦੀ ਵੱਡੀ ਲੋੜ ਹੈ। ਇਸ ਮੌਕੇ ਪਾਸਟਰ ਰਿਤਕਾ, ਪਾਸਟਰ ਨਿਰਮਲਾ, ਭੈਣ ਗੋਲਡੀ, ਭੈਣ ਿਛੰਦੋ, ਭੈਣ ਲਖਵਿੰਦਰ, ਭੈਣ ਸੁਖੀ, ਭੈਣ ਨਿੰਮੋ, ਭੈਣ ਭੋਲੀ ਅਤੇ ਭੈਣ ਤੌਸ਼ੀ ਆਦਿ ਹਾਜ਼ਰ ਸਨ।