ਸੁਖਦੇਵ ਸਿੰਘ, ਬਟਾਲਾ
ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਡੀ ਵੱਲੋਂ ਜੋ ਛਾਪੇ ਮਾਰੇ ਜਾ ਰਹੇ ਹਨ, ਉਹ ਸਿਰਫ ਤੇ ਸਿਰਫ ਮੋਦੀ ਸਰਕਾਰ ਵੱਲੋਂ ਕਾਂਗਰਸ ਨੂੰ ਦਬਾਉਣ ਲਈ ਈਡੀ ਦੀ ਕਾਰਵਾਈ ਕੀਤੀ ਜਾ ਰਹੀ ਹੈ । ਬਾਜਵਾ ਨਾਲ ਕੁਝ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ, ਜਿਸਦੇ ਵੇਰਵੇ ਇਸ ਪ੍ਰਕਾਰ ਹਨ।
-------
ਤੁਸੀਂ ਦੋ ਹਲਕਿਆਂ ਤੋਂ ਟਿਕਟ ਕਿਉਂ ਮੰਗ ਰਹੇ ਹੋ
ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਬਟਾਲਾ ਅਤੇ ਫਤਿਹਗੜ੍ਹ ਚੂੜੀਆਂ 'ਚ ਉਨਾਂ੍ਹ ਨੇ ਅਥਾਹ ਵਿਕਾਸ ਕਰਵਾਇਆ ਹੈ । ਉਨਾਂ੍ਹ ਕਿਹਾ ਕਿ ਬਟਾਲਾ ਅੰਦਰ ਜਿਨ੍ਹਾ ਵਿਕਾਸ ਉੁਨਾਂ੍ਹ ਨੇ ਕਰਵਾਇਆ ਹੈ ਪਿਛਲੇ ਸਮੇਂ 'ਚ ਕਿਸੇ ਨੇ ਵੀ ਨਹੀਂ ਕਰਵਾਇਆ ਹੈ, ਜਿਸ ਸਦਕਾ ਬਟਾਲਾ ਵਾਸੀ ਉਨਾਂ੍ਹ ਨੂੰ ਬਟਾਲਾ ਤੋਂ ਚੋਣ ਲੜਾਉਣਾ ਚਾਹੁੰਦੇ ਹਨ । ਬਾਜਵਾ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪਾਰਟੀ ਉਨਾਂ੍ਹ ਦੀ ਟਿਕਟ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਬਦਲ ਕੇ ਬਟਾਲਾ ਤੋਂ ਦੇਵੇ ਅਤੇ ਫਤਿਹਗੜ੍ਹ ਚੂੜੀਆਂ ਤੋਂ ਉਨਾਂ੍ਹ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਉਮੀਦਵਾਰ ਬਣਾਇਆ ਜਾਵੇ।
--------
ਪਰ ਇਹ ਪਾਰਟੀ ਦੀ ਨੀਤੀ ਦੇ ਵਿਰੁੱਧ ਹੈ
ਬਾਜਵਾ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੇ ਦੂਜੇ ਆਗੂਆਂ ਨੂੰ ਪਰਿਵਾਰ 'ਚ ਦੋ ਟਿਕਟਾਂ ਮਿਲ ਸਕਦੀ ਹਾਂ ਤਾਂ ਫਿਰ ਉਨਾਂ੍ਹ ਨੂੰ ਕਿਉਂ ਨਹੀਂ ? ਉਨਾਂ੍ਹ ਕਿਹਾ ਕਿ ਉਹ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਦੋਵੇਂ ਹਲਕਿਆਂ ਤੋਂ ਜਿੱਤਣ ਦੀ ਸਮਰੱਥਾ ਰੱਖਦੇ ਹਨ ।
-------
ਪਰ ਪਾਰਟੀ ਕਹਿੰਦੀ ਹੈ ਕਿ ਇਕ ਪਰਿਵਾਰ 'ਚ ਇਕ ਹੀ ਟਿਕਟ ਦਿੱਤੀ ਜਾਵੇਗੀ
ਬਾਜਵਾ ਦਾ ਕਹਿਣਾ ਹੈ ਕਿ ਟਿਕਟ ਮੰਗਣਾ ਹਰੇਕ ਵਰਕਰ ਦਾ ਹੱਕ ਹੈ ਅਤੇ ਜਦ ਤਕ ਟਿਕਟਾਂ ਦੀ ਵੰਡ ਨਹੀਂ ਹੋ ਜਾਂਦੀ ਉਹ ਇਨਾਂ੍ਹ ਦੋਵਾਂ ਹਲਕਿਆਂ ਤੋਂ ਟਿਕਟ ਦੀ ਦਾਅਵੇਦਾਰੀ ਜਤਾਉਣਗੇ। ਉਨਾਂ੍ਹ ਕਿਹਾ ਕਿ ਜਿਨ੍ਹਾ ਵਿਕਾਸ ਦੋਹਾਂ ਹਲਕਿਆਂ 'ਚ ਕਰਵਾਇਆ ਗਿਆ ਹੈ, ਲੋਕ ਖ਼ੁਸ਼ ਹੋ ਕੇ ਉਨਾਂ੍ਹ ਨੂੰ ਭਾਰੀ ਲੀਡ ਨਾਲ ਜਿਤਾਉਣਗੇ। ਉਨਾਂ੍ਹ ਕਿਹਾ ਕਿ ਪਾਰਟੀ ਨੇ ਸੀਨੀਅਰ ਲੀਡਰਾਂ ਦੇ ਪਰਿਵਾਰ 'ਚ ਦੋ ਟਿਕਟਾਂ ਦਿੱਤੀਆਂ ਹਨ ਅਤੇ ਉਹ ਵੀ ਇਹੋ ਕੁਝ ਕਹਿ ਰਹੇ ਹਨ ।
-------
ਅਸ਼ਵਨੀ ਸੇਖੜੀ ਵੱਲੋਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੈ
ਬਾਜਵਾ ਨੇ ਕਿਹਾ ਕਿ ਹਲਕਾ ਬਟਾਲਾ ਤੋਂ ਅਸ਼ਵਨੀ ਸੇਖੜੀ ਉਸ ਦੀ ਪਿਛਲੇ ਸਮੇਂ ਤੋਂ ਹੀ ਵਿਰੋਧਤਾ ਕਰਦੇ ਆ ਰਹੇ ਹਨ। ਉਨਾਂ੍ਹ ਕਿਹਾ ਕਿ ਅਸ਼ਵਨੀ ਸੇਖੜੀ ਨੇ ਤਾਂ ਉਸ ਨੂੰ ਤਾਲਿਬਾਨ ਤੱਕ ਕਹਿ ਦਿੱਤਾ ਸੀ, ਇੱਥੋਂ ਤਕ ਕਿ ਸੇਖੜੀ ਨੇ ਉਸਦੇ ਵਿਰੁੱਧ ਕਈ ਚਿੱਠੀਆਂ ਹਾਈ ਕਮਾਨ ਨੂੰ ਵੀ ਲਿਖੀਆਂ ਸਨ । ਬਾਜਵਾ ਨੇ ਕਿਹਾ ਕਿ ਉਹ ਸਿਰਫ਼ ਤੇ ਸਿਰਫ਼ ਲੋਕ ਸੇਵਾ ਨੂੰ ਸਮਰਪਤ ਹਨ, ਜਿਸ ਸਦਕਾ ਬਟਾਲਾ 'ਚ ਉਨਾਂ੍ਹ ਨੂੰ ਵਰਕਰਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ।
------
ਈਡੀ ਦੇ ਛਾਪੇ ਕਾਂਗਰਸ ਨੂੰ ਦਬਾਉਣ ਲਈ ਕਰਵਾਏ ਜਾ ਰਹੇ ਹਨ
ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੰਨੀ ਦੇ ਰਿਸ਼ਤੇਦਾਰਾਂ ਤੇ ਜੋ ਈਡੀ ਦੇ ਛਾਪੇ ਮਰਵਾਏ ਜਾ ਰਹੇ ਹਨ, ਉਹ ਸਿਰਫ਼ ਤੇ ਸਿਰਫ਼ ਮੋਦੀ ਸਰਕਾਰ ਵੱਲੋਂ ਕਾਂਗਰਸ ਨੂੰ ਦਬਾਉਣ ਦੇ ਲਈ ਹਨ । ਉਨਾਂ੍ਹ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਸਾਮ 'ਚ ਵੀ ਚੋਣਾਂ ਦੌਰਾਨ ਇਸੇ ਤਰਾਂ੍ਹ ਛਾਪੇਮਾਰੀ ਕਰਵਾਈ ਗਈ ਸੀ। ਉਨਾਂ੍ਹ ਕਿਹਾ ਕਿ ਈਡੀ ਦਾ ਹੱਕ ਹੈ ਛਾਪੇ ਮਾਰਨਾ, ਪਰ ਚੋਣਾਂ ਸਮੇਂ ਛਾਪੇ ਮਾਰਨੇ ਸਿਰਫ਼ ਤੇ ਸਿਰਫ਼ ਸੋਚੀ ਸਮਝੀ ਸਾਜ਼ਸ਼ਿ ਦਾ ਸਿੱਟਾ ਹਨ।