ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਪੇਂਡੂ ਅਤੇ ਬਾਰਡਰ ਏਰੀਏ ਵਿੱਚ ਸਥਾਪਿਤ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਮੇਂ ਸਮੇਂ ਤੇ ਕਾਲਜ ਵਿਚ ਵਿੱਦਿਅਕ, ਸਮਾਜਿਕ, ਸਭਿਆਚਾਰਕ ਪੋ੍ਗਰਾਮਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ। ਇਸੇ ਲੜੀ ਤਹਿਤ ਕਾਲਜ ਦੇ ਪਿ੍ਰਸੀਪਲ ਡਾ.ਦੇਵੀ ਦਾਸ ਸ਼ਰਮਾ ਦੀ ਅਗਵਾਈ ਹੇਠ ਅਤੇ ਪੋ੍.ਅਸ਼ਵਨੀ ਕੁਮਾਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਪੋ੍ਗਰਾਮ 'ਏਕ ਭਾਰਤ, ਸੇ੍ਸ਼ਟ ਭਾਰਤ' ਦੇ ਅੰਤਰਗਤ 'ਹੱਸਦਾ ਪੰਜਾਬ ,ਮੇਰਾ ਖੁਆਬ' ਵਿਸ਼ੇ ਤੇ ਪੋ੍ਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪੰਜਾਬ ਵਿਚਲੀ ਨਸ਼ੇ ਦੀ ਸਮੱਸਿਆ ਨੂੰ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਅਤੇ ਸਕਿੱਟ ਦੇ ਮਾਧਿਅਮ ਦੁਆਰਾ ਪੇਸ਼ ਕੀਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀ ਗੁਰਪ੍ਰਰੀਤ ਸਿੰਘ, ਰੋਹਿਤ ਟੰਡਨ ਅਤੇ ਅਨੀਸ਼ਾ ਨੇ ਕਵਿਤਾ ਰਾਹੀਂ ਨਸ਼ੇ ਦੀ ਸਮੱਸਿਆ ਨਾਲ ਸੰਬੰਧਤ ਪ੍ਰਭਾਵਸ਼ਾਲੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਹੋਣਹਾਰ ਵਿਦਿਆਰਥਣ ਅੰਜਲੀ ਸ਼ਰਮਾ ਅਤੇ ਪਵਨਦੀਪ ਕੌਰ ਨੇ ਭਾਸ਼ਣ ਰਾਹੀਂ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੇ ਕਾਰਨ ਹੋ ਰਹੇ ਨੁਕਸਾਨ ਅਤੇ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ ਦੇ ਲਈ ਉਪਾਅ ਦੱਸੇ ਗਏ । ਇਸ ਮੌਕੇ ਨਸ਼ੇ ਦੀ ਸਮੱਸਿਆ ਕਾਰਨ ਉੱਜੜ ਰਹੇ ਪਰਿਵਾਰਾਂ ਦੀ ਹਕੀਕਤ ਨੂੰ ਰੋਹਿਤ ਟੰਡਨ, ਗੁਰਪ੍ਰਰੀਤ ਸਿੰਘ, ਅੰਜਲੀ ਸ਼ਰਮਾ, ਨਿਸ਼ਾਨ ਚੰਦ, ਵੰਦਨਾ, ਅਸ਼ਮਿਤਾ, ਅਰਸ਼ਦੀਪ ਕੌਰ ਅਤੇ ਸਿਮਰਨ ਦੇ ਸਾਥੀਆਂ ਵੱਲੋਂ ਸਕਿੱਟ ਰਾਹੀਂ ਪੇਸ਼ ਕੀਤਾ । ਇਸ ਮੌਕੇ ਕਾਲਜ ਦੇ ਪਿ੍ਰਸੀਪਲ ਡਾ.ਦੇਵੀ ਦਾਸ ਸ਼ਰਮਾ ਨੇ ਨਸ਼ੇ ਦੀ ਸਮੱਸਿਆ ਨੂੰ ਰਲ ਕੇ ਜੜੋ ਮੁਕਾਉਣ ਲਈ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ ਅਤੇ ਪੋ੍ਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਪਿ੍ਰਸੀਪਲ ਨੇ ਪੋ੍ਗਾਰਮ ਦੇ ਇੰਚਾਰਜ ਪੋ੍.ਅਸ਼ਵਨੀ ਕੁਮਾਰ, ਪੋ੍.ਪਰਮਜੀਤ ਕੌਰ ਅਤੇ ਪੋ੍.ਮਨਜਿੰਦਰ ਕੌਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ। ਇਸ ਸਮਾਗਮ ਵਿੱਚ ਮੰਚ ਦਾ ਸੰਚਾਲਨ ਪੋ੍.ਸੰਦੀਪ ਚੰਚਲ ਵੱਲੋਂ ਬਾਖ਼ੂਬੀ ਕੀਤਾ ਗਿਆ।