ਰਣਜੀਤ ਬਾਵਾ, ਘੁਮਾਣ
ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਮੀਰੀ-ਪੀਰੀ ਦੇ ਕਿਸਾਨ ਆਗੂਆਂ ਵੱਲੋਂ ਜ਼ੋਨ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਦੀ ਅਗਵਾਈ ਵਿੱਚ ਭਾਜਪਾ ਦੇ ਪ੍ਰਦੀਪ ਖੱਤਰੀ ਅਤੇ ਅਮਨ ਡਬਾਸ ਦਾ ਅੱਡਾ ਚੌਂਕ ਘੁਮਾਣ ਵਿਖੇ ਪੁਤਲਾ ਫੂਕਿਆ ਅਤੇ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ੋਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਵਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਅੰਦੋਲਨ ਦੌਰਾਨ ਸਿੰਘੂ ਕੁੰਡਲੀ ਬਾਰਡਰ ਦੀ ਸਟੇਜ 'ਤੇ ਭਾਜਪਾ ਦੇ ਕਾਰਕੁੰਨਾਂ ਤੇ ਆਰਐੱਸਐੱਸ ਦੇ ਗੁੰਡਿਆਂ ਵਲੋਂ ਪੁਲਿਸ ਦੀ ਮਿਲੀ ਭੁਗਤ ਨਾਲ ਸਿੰਘੂ ਬਾਰਡਰ 'ਤੇ ਹਮਲਾ ਕੀਤਾ ਸੀ ਤੇ ਸਟੇਜ ਉੱਤੇ ਹਵਾਈ ਜਹਾਜ ਰਾਹੀਂ ਪੈਟਰੋਲ ਬੰਬ ਸੁੱਟੇ ਗਏ। ਇਸਦੇ ਉਪਰੰਤ ਅਲੱਗ ਅਲੱਗ ਸਮੇਂ ਭਾਜਪਾ ਦੇ ਗੁੰਡਿਆਂ ਵਲੋਂ ਕਾਫੀ ਤੰਗ ਪੇ੍ਸ਼ਾਨ ਕੀਤਾ ਗਿਆ। ਮੀਡੀਆ ਸਾਹਮਣੇ ਪ੍ਰਦੀਪ ਖੱਤਰੀ ਅਤੇ ਅਮਨ ਡਬਾਸ ਦੀਆਂ ਪਥਰਾਅ ਕਰਦਿਆਂ ਦੀਆਂ ਫੋਟੋਆਂ ਜਾਹਿਰ ਹੋਈਆਂ, ਪਰ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਨੀਤਕ ਲੋਕਾਂ ਦੀ ਸ਼ਹਿ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸਦੇ ਨਾਲ ਯੂਪੀ ਦੇ ਲਖੀਮਪੁਰ ਘਟਨਾ ਵਿੱਚ ਅਜੈ ਮਿਸ਼ਰਾ ਟਹਿਣੀ ਤੇ ਆਰਐੱਸਐੱਸ ਦੇ ਗੁੰਡਿਆਂ ਵਲੋਂ ਸ਼ਾਂਤਮਈ ਬੈਠੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਕਤਲ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਵੀਡੀਓੁ ਜਗ ਜਾਹਿਰ ਹੋਈ ਪਰ ਯੋਗੀ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸਦੇ ਵਿਰੋਧ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਸ਼ਹਿਰ ਸ਼੍ਰੀ ਹਰਗੋਬਿੰਦਪੁਰ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਕਿਸਾਨਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਮੇਂ ਸਮੇਂ 'ਤੇ ਵਾਅਦੇ ਕੀਤੇ ਗਏ, ਪਰ ਹਰ ਵਾਰੀ ਵਿਸ਼ਵਾਸਘਾਤ ਕੀਤਾ ਗਿਆ, ਜਿਸਦੇ ਮੱਦੇਨਜ਼ਰ ਰੱਖਦਿਆਂ 31 ਜਨਵਰੀ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸਾਹਿਬ ਸਿੰਘ ਬਾਘੇ, ਹਰਜਿੰਦਰ ਸਿੰਘ ਸੰਧਵਾਂ, ਹਜ਼ੂਰ ਸਿੰਘ ਕਪੂਰਾ, ਆਗਿਆਪਾਲ ਸਿੰਘ ਬੋਲੇਵਾਲ, ਜਸਵੰਤ ਸਿੰਘ ਭੋਲ, ਰਘਬੀਰ ਸਿੰਘ ਵੀਲਾ ਬੱਜੂ, ਸੁਖਮਨਪ੍ਰਰੀਤ ਸਿੰਘ ਦੜੇਵਾਲੀ, ਸ਼ਮਸ਼ੇਰ ਸਿੰਘ ਕੋਟਲੀ, ਤਰਸੇਮ ਸਿੰਘ ਕੋਟਲਾ ਸੂਬਾ ਸਿੰਘ, ਦਰਸ਼ਨ ਸਿੰਘ ਛੈਲੋਵਾਲ, ਜਗਤਾਰ ਸਿੰਘ ਮੰਡ, ਬੀਬੀ ਮਨਜੀਤ ਕੌਰ ਪੱਡੇ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਆਗੂ ਹਾਜ਼ਰ ਸਨ ।