ਪੱਤਰ ਪੇ੍ਰਰਕ, ਬਟਾਲਾ : ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾ. ਹਰਪਾਲ ਸਿੰਘ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਬੇਹੱਦ ਜਰੂਰੀ ਹੈ। ਡਾ. ਹਰਪਾਲ ਸਿੰਘ ਨੇ ਇਸ ਸਬੰਧ ਜਾਣਕਾਰੀ ਦਿੰਦਿਆਂ ਦੱਸਿਆ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ-19 ਬਿਮਾਰੀ ਨਾਲ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ । ਉਨ੍ਹਾ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ, ਮਾਸਕ ਪਹਿਨ ਕੇ ਰੱਖਣ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ । ਇਸਦੇ ਨਾਲ ਹੀ ਕੋਵਿਡ-19 ਵੈਕਸੀਨ ਲਗਵਾਉਣੀ ਵੀ ਬੇਹੱਦ ਜ਼ਰੂਰੀ ਹੈ Ý। ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਦੀ ਗੱਲ ਕਰਦਿਆਂ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਜਿਨਾਂ ਵਿਅਕਤੀਆਂ ਨੇ ਕੋਵਿਡ ਵਿਰੋਧੀ ਵੈੈਕਸ਼ੀਨੇਸ਼ਨ ਦੀਆਂ ਦੋਵੇਂ ਡੋਜਾਂ ਲੈ ਲਈਆਂ ਹੋਣ, ਉਨ੍ਹਾਂ ਦਾ ਕੋਵਿਡ ਬਿਮਾਰੀ ਦੀ ਲਾਗ ਲੱਗਣ ਤੋਂ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿਛਲੇ ਦਿਨਾਂ ਤੋਂ 15 ਤੋਂ 18 ਸਾਲ ਦੇ ਬੱਚਿਆਂ ਦੇ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਉਨ੍ਹਾ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 15 ਤੋਂ 18 ਸਾਲ ਤਕ ਦੇ ਬੱਚਿਆਂ ਨੂੰ ਕੋਵਿਡ-ਵੈਕਸੀਨ ਜ਼ਰੂਰ ਲਗਵਾ ਲੈਣ।