ਨੀਟਾ ਮਾਹਲ, ਕਾਦੀਆਂ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮੋਹਪ੍ਰਰੀਤ ਸਿੰਘ, ਸੀਐਚਸੀ ਭਾਮ ਦੀ ਅਗਵਾਈ ਹੇਠ ਬਲਾਕ ਅਧੀਨ ਵੱਖੋ ਵੱਖ ਪਿੰਡਾਂ ਵਿਚ ਕੋਵਿਡ 19 ਦੇ ਵੈਕਸੀਨੇਸ਼ਨ ਕੈਂਪ ਲਗਾਏ ਗਏ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਸੁਰਿੰਦਰ ਕੌਰ ਬੀਈਈ ਅਤੇ ਡਾਕਟਰ ਸੰਦੀਪ ਨੇ ਦੱਸਿਆ ਇਸ ਸਮੇਂ ਕੋਰੋਨਾ ਦੀ ਤੀਜੀ ਲਹਿਰ ਸਾਡੇ ਬਰੂਹਾਂ 'ਤੇ ਦਸਤਕ ਦੇ ਚੁੱਕੀ ਹੈ, ਜੋ ਕਿ ਬਹੁਤ ਘਾਤਕ ਹੈ । ਇਸ ਲਈ ਸਾਰੇ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਲੋਕਾਂ ਨੂੰ ਜਰੂਰ ਇਸਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ । ਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਲੋਕਾਂ ਨੂੰ ਕੋਵਾ ਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਗਾਏ ਗਏ । ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ, ਘੁਮਾਣ, ਸ਼੍ਰੀ ਹਰਗੋਬਿੰਦਪੁਰ ਅਤੇ ਉਧਨਵਾਲ ਰਾਜੋਆ, ਅੌਲਖ, ਬਸਰਾਵਾਂ, ਭਾਮਰੀ, ਕਾਹਲਵਾਂ, ਲੀਲ ਕਲਾਂ, ਕੰਡੀਲਾ, ਹਾਰਪੁਰਾ, ਘੱਸ, ਮੱਲੋਵਾਲੀ, ਬਾਘੇ, ਲੱਧਾ ਮੰਦਾ, ਭਰਥ, ਮਾੜੀ ਪਨਵਾਂ, ਚੀਮਾ ਖੁੱਡੀ, ਸੈਰੋਵਾਲ, ਮੰਡ ਆਦਿ ਪਿੰਡਾਂ ਵਿਖੇ ਟੀਕੇ ਲਗਾਏ ਗਏ ਹਨ ।ਇਸ ਮੌਕੇ ਸੀਐਚਓ ਰਾਜਬੀਰ, ਸੀਐੱਚਓ ਹਰਸਿਮਰਨ, ਸੀਐੱਚਓ ਸਿਮਰਨ, ਸੀਐੱਚਓ ਹਰਲਵਲੀਨ, ਐਲਐਚਐਲਐਚ ਵੀ ਬਰਿੰਦਰ ਕੌਰ, ਐਲਐਚਵੀ ਲਾਜਵੰਤੀ, ਐਲਐਚਵੀ ਰਾਜਵਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਸਰਬਜੀਤ ਕੌਰ, ਕੰਵਲਜੀਤ ਕੌਰ, ਸੁਖਜਿੰਦਰ ਕੌਰ, ਨੀਲਮ, ਰਾਜ ਰਾਣੀ, ਲਖਬੀਰ ਸਿੰਘ, ਨਵਜੋਤ ਸਿੰਘ, ਗੁਰਜੀਤ ਸਿੰਘ, ਫਾਰਮਾਸਿਸਟ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਆਸ਼ਾ, ਮਨਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।