ਨੀਟਾ ਮਾਹਲ, ਕਾਦੀਆਂ
ਪਿਛਲੇ ਲੰਮੇਂ ਸਮੇਂ ਤੋਂ ਮਨੁੱਖੀ ਅਧਿਕਾਰਾਂ 'ਤੇ ਕੰਮ ਕਰ ਰਹੀ ਅਤੇ ਦੇਸ਼ ਭਰ ਵਿਚ ਚੰਗੀਆਂ ਕਾਰਗੁਜ਼ਾਰੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਵਾਲੀ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਕਾਦੀਆਂ ਦੇ ਜਨਰਲ ਸਕੱਤਰ ਸ਼ਸ਼ੀ ਕੁਮਾਰ ਵੱਲੋਂ ਲੁਧਿਆਣਾ ਵਿਖੇ ਆਈਜੀ ਐੱਸਪੀਐੱਸ ਪਰਮਾਰ ਦਾ ਹਿਊਮਨ ਰਾਈਟਸ ਡਿਫੈਂਡਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਗੁਜ਼ਾਰੀਆਂ ਕੀਤੀਆਂ ਗਈਆਂ। ਕਾਰਗੁਜ਼ਾਰੀਆਂ ਸਬੰਧੀ ਆਈਜੀ ਐੱਸਪੀਐੱਸ ਪਰਮਾਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਈਜੀ ਪਰਮਾਰ ਦੇ ਵੱਲੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਉਨਾਂ੍ਹ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਆਈਜੀ ਪਰਮਾਰ ਨੇ ਦੱਸਿਆ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਦੇ ਵੱਲੋਂ ਜੋ ਵੀ ਦੇਸ਼ ਹਿੱਤ ਦੇ ਲਈ ਚੰਗੀਆਂ ਕਾਰਗੁਜ਼ਾਰੀਆਂ ਕੀਤੀਆਂ ਜਾ ਰਹੀਆਂ ਹਨ, ਬਹੁਤ ਹੀ ਸ਼ਲਾਘਾਯੋਗ ਹਨ। ਆਈਜੀ ਐੱਸਪੀਐੱਸ ਪਰਮਾਰ ਵੱਲੋਂ ਵਧੀਆ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੁਧਿਆਣਾ ਸ਼ਹਿਰ ਦੇ ਵਿੱਚ ਕਰਾਈਮ ਨੂੰ ਨਕੇਲ ਕੱਸਣ ਅਤੇ ਹਰੇਕ ਵਿਅਕਤੀ ਨੂੰ ਉਸ ਨਾਲ ਇਨਸਾਫ ਦੇਣ ਅਤੇ ਚੰਗੀਆਂ ਕਾਰਗੁਜ਼ਾਰੀਆਂ ਦੇ ਲਈ ਆਈਜੀ ਪਰਮਾਰ ਦਾ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ ਦੇ ਜਨਰਲ ਸਕੱਤਰ ਸ਼ਸ਼ੀ ਕੁਮਾਰ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ।