ਕੁਲਦੀਪ ਜਾਫਲਪੁਰ, ਕਾਹਨੂੰਵਾਨ
ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਦੀ ਇਕਾਈ ਮੁਲਾਵਾਲ ਵਲੋ ਦਿੱਲੀ ਵਿਚ ਹੋਈ ਕਿਸਾਨਾ ਦੀ ਜਿੱਤ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵਲੋ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪਿੰਡ ਵਾਸੀਆਂ ਵਲੋ ਦਿੱਲੀ ਸੰਘਰਸ ਵਿਚ ਹਾਜਰੀ ਭਰਨ ਵਾਲੇ ਕਿਸਾਨਾਂ ਅਤੇ ਜੋਨ ਕਮੇਟੀ ਨੂੰ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਪ੍ਰਰੀਤ ਸਿੰਘ ਖ਼ਾਨਪੁਰ, ਸਕੱਤਰ ਸੋਹਣ ਸਿੰਘ ਗਿੱਲ, ਹਰਵਿੰਦਰ ਸਿੰਘ ਖੁਜਾਲਾ ਵਿਸੇਸ ਤੌਰ ਤੇ ਹਾਜਿਰ ਹੋਏ। ਇਸ ਮੌਕੇ ਜਿਲਾ ਕਮੇਟੀ ਵਲੋ 26 ਜਨਵਰੀ ਦੀ ਹੋਣ ਵਾਲੀ ਕਿਸਾਨ ਮਹਾ ਰੈਲੀ ਦੀ ਤਿਆਰੀ ਕਰਵਾਈ ਗਈ। ਇਸ ਮੌਕੇ ਇਸ ਮੌਕੇ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਵਲੋ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਸਮਿੰਦਰ ਸਿੰਘ, ਪ੍ਰਰੈੱਸ ਸਕੱਤਰ ਗੁਰਪ੍ਰਰੀਤ ਸਿੰਘ ਨਾਨੋਵਾਲ, ਸ਼ੀਤਲ ਸਿੰਘ, ਨਰਿੰਦਰ ਸਿੰਘ, ਡਾਕਟਰ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਮਿੱਠਾ, ਸੁਖਵਿੰਦਰ ਸਿੰਘ, ਬਲਹਾਰ ਸਿੰਘ, ਸੁਰਿੰਦਰ ਸਿੰਘ, ਪ੍ਰਰੀਤਮ ਸਿੰਘ, ਤਾਰਾ ਸਿੰਘ, ਬਲਦੇਵ ਸਿੰਘ, ਬੀਬੀ ਸੁੱਖੋ, ਬੀਬੀ ਭਜਨ ਕੌਰ, ਰਾਜਵੰਤ ਕੌਰ, ਬੀਬੀ ਪਰਸਿੰਨ ਕੌਰ, ਮਹਿੰਦਰ ਕੌਰ, ਗੁਰਵੰਤ ਸਿੰਘ, ਫੌਜੀ ਜੋਗਿੰਦਰ ਸਿੰਘ, ਅਤੇ ਹੋਰ ਕਿਸਾਨ, ਬੀਬੀਆਂ ਹਾਜ਼ਰ ਸਨ।