ਪਵਨ ਤੇ੍ਹਨ, ਬਟਾਲਾ
ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਅਨੁਸ਼ਾਸਨ ਕਮੇਟੀ ਅਤੇ ਵੱਖ ਵੱਖ ਹਾਊਸ ਕਮੇਟੀਆਂ ਦਾ ਗਠਨ ਕਰਕੇ ਸਹੁੰ ਚੁੱਕ ਸਮਾਗਮ ਪਿ੍ਰੰਸੀਪਲ ਡਾ. ਗੁਰਿੰਦਰ ਕੌਰ ਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਸਕੂਲ ਵਿਚ ਅਨੁਸ਼ਾਸਨ ਨੂੰ ਸੁੁਚਾਰੂ ਢੰਗ ਨਾਲ ਲਾਗੂ ਕਰਨ ਹਿੱਤ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚੋਂ ਹੈੱਡ ਬੁਆਏ ਅਤੇ ਹੈੱਡ ਗਰਲ ਸਮੇਤ ਹਾਊਸ ਕੈਪਟਨ, ਉਪ ਕੈਪਟਨ ਤੇ ਲੀਡਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਪੋ੍ਗਰਾਮ ਵਿਚ ਮੁਖ ਮਹਿਮਾਨ ਵਜੋਂ ਡਾਇਰੈਕਟਰ ਜਗਨ ਕੌਰ ਨੇ ਸ਼ਿਰਕਤ ਕਰਦਿਆਂ ਵੱਖ-ਵੱਖ ਅਹੁਦਿਆਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸਹੁੰ ਚੁਕਵਾਈ। ਇਸ ਦੌਰਾਨ 8ਵੀਂ ਕਲਾਸ ਦੇ ਆਕਾਸ਼ਦੀਪ ਸਿੰਘ ਨੂੰ ਹੈੱਡ ਬੁਆਏ ਅਤੇ ਇਸੇ ਕਲਾਸ ਦੀ ਅਵਨੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਜਦਕਿ 7ਵੀਂ ਕਲਾਸ ਵਿਚੋਂ ਲੀਡਰ ਵਿਦਿਆਰਥੀਆਂ ਦੀ ਚੋਣ ਕਰਦਿਆਂ ਕ੍ਰਮਵਾਰ ਵੱਖ-ਵੱਖ ਹਾੳਸਾਂ ਦੇ ਮੱਦੇਨਜ਼ਰ ਬਿਆਸ ਹਾਊਸ ਦੀ ਉਪ ਕਪਤਾਨ ਪ੍ਰਭਜੋਤ ਕੌਰ, ਰਾਵੀ ਲਈ ਹਰਸਿਮਰਨ ਕੌਰ, ਜੇਹਲਮ ਲਈ ਹਰਜੋਤ ਸਿੰਘ ਅਤੇ ਸਤਲੁਜ ਲਈ ਰਿਤਿਸ਼ ਨੂੰ ਚੁਣਿਆ ਗਿਆ। ਅੰਤ ਵਿਚ ਮੁਖ ਅਧਿਆਪਕ ਮੈਡਮ ਡਾ. ਮਾਨ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅਨੁਸ਼ਾਸਨ ਦਾ ਮਹੱਤਵ ਸਮਝਾਉਂਦਿਆਂ ਸੁੱਚਜੇ ਢੰਗ ਨਾਲ ਜੀਵਨ ਬਤੀਤ ਕਰਨ ਲਈ ਪੇ੍ਰਿਆ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਮੌਜੂਦ ਸੀ।