ਨੀਟਾ ਮਾਹਲ, ਕਾਦੀਆਂ
ਸਿਹਤ ਵਿਭਾਗ ਕਾਦੀਆਂ ਤੇ ਨਗਰ ਕੌਂਸਲ ਕਾਦੀਆਂ ਦੇ ਵੱਲੋਂ ਸ਼ਹਿਰ ਦੀ ਸਾਫ ਸਫਾਈ ਅਤੇ ਡੇਂਗੂ ਮਲੇਰੀਆ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਦੌਰਾਨ ਨਾਲ ਹੀ ਲੋਕਾਂ ਨੂੰ ਲੋਕਾਂ ਨੂੰ ਡੇਂਗੂ ਮਲੇਰੀਆ ਦੀ ਬੀਮਾਰੀ ਸਬੰਧੀ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਸਖਤ ਹਦਾਇਤਾਂ 'ਤੇ ਚੱਲਦਿਆਂ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਹੇਠ ਸੀਨੀਅਰ ਮੈਡੀਕਲ ਅਫਸਰ ਜਤਿੰਦਰ ਸਿੰਘ ਗਿੱਲ ਕਾਦੀਆਂ ਤੇ ਨਗਰ ਕੌਂਸਲ ਕਾਦੀਆਂ ਦੇ ਕਾਰਜ ਸਾਧਕ ਅਫਸਰ ਜਤਿੰਦਰ ਮਹਾਜਨ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਤੇ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਸ਼ਹਿਰ ਦੀ ਸਾਫ ਸਫਾਈ ਨੂੰ ਲੈ ਕੇ ਅਤੇ ਡੇਂਗੂ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ੍ਹ ਕਿਹਾ ਕਿ ਇਨਾਂ੍ਹ ਦਿਨਾਂ ਦੇ ਵਿੱਚ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਤੇ ਸਾਫ਼ ਖੜ੍ਹੇ ਪਾਣੀ ਵਿਚ ਰਾਹੀਂ ਫੈਲਦਾ ਹੈ। ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਜਾਗਰੂਕਤਾ ਅਭਿਆਨ ਚਲਾਉਂਦੇ ਹੋਏ ਗਮਲਿਆਂ, ਪਾਣੀ ਦੇ ਭਾਂਡਿਆਂ ਵਿਚ ਖੜ੍ਹੇ ਪਾਣੀ ਦੇ ਨੁਕਸਾਨ ਸਬੰਧੀ ਲੋਕਾਂ ਨੂੰ ਸਮਝਾਉਂਦੇ ਹਨ। ਇਸਦੇ ਮੁੱਖ ਲੱਛਣ ਹਨ ਤੇਜ਼ ਬੁਖਾਰ, ਸਿਰ ਦਰਦ ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਚਮੜੀ ਤੇ ਦਾਣੇ ਆਦਿ ਹੋਣਾ ਹਨ। ਇਸ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ, ਪਾਣੀ ਕਿਸੇ ਰੂਪ ਵਿੱਚ ਖੜ੍ਹਾ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸਿਹਤ ਵਿਭਾਗ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ੍ਹ ਦੇ ਵੱਲੋਂ ਰੋਜ਼ਾਨਾ ਹੀ ਵੱਖ ਵੱਖ ਮੁਹੱਲਿਆਂ ਵਿੱਚ ਜਾ ਕੇ ਡੇਂਗੂ ਮਾਰ ਸਪਰੇਅ ਫੌਗਿੰਗ ਸਪਰੇਅ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਦੇ ਵਿੱਚ ਕੋਈ ਵੀ ਡੇਂਗੂ ਮਲੇਰੀਏ ਵਰਗੀ ਬੀਮਾਰੀ ਦਸਤਕ ਨਾ ਦੇ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ, ਨਗਰ ਕੌਂਸਲ ਕਾਦੀਆਂ ਤੋਂ ਰੋਸ਼ਨ ਲਾਲ, ਕਵਲਪ੍ਰਰੀਤ ਸਿੰਘ ਰਾਜਾ, ਇੰਦਰਪ੍ਰਰੀਤ ਸਿੰਘ, ਰਵਿੰਦਰਜੀਤ ਸਿੰਘ, ਰੋਹਿਤ ਭਾਟੀਆ, ਦੀਪਕ ਲੱਡਾ, ਨੀਰਜ ਬਾਲਾ, ਅਨੂ ਬਾਲਾ, ਦਪਾਲੀ ਸ਼ਰਮਾ, ਅਨੂ ਭਾਟੀਆ ਆਦਿ ਹਾਜ਼ਰ ਸਨ।