ਅਮਨਦੀਪ ਸਿੰਘ ਖਾਲਸਾ, ਫ਼ਤਹਿਗੜ੍ਹ ਚੂੜੀਆ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਭੌਲੇਕੇ ਦੀ ਅਗਵਾਈ ਵਿੱਚ ਗੜ੍ਹੇਮਾਰੀ ਨਾਲ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਸਬੰਧੀ ਨਾਇਬ ਤਸੀਲਦਾਰ ਫਤਿਹਗੜ੍ਹ ਚੂੜੀਆ ਨੂੰ ਮੰਗ ਪੱਤਰ ਦਿੱਤਾ। ਕਿਸਾਨ ਆਗੂਆਂ ਦੱਸਿਆ ਕਿ 22 ਅਕਤੂਬਰ 2021 ਨੂੰ ਭਾਰੀ ਗੜੇਮਾਰੀ ਹੋਣ ਨਾਲ ਕਿਸਾਨਾਂ ਦੀਆ ਝੋਨੇ ਦੀਆਂ ਫਸਲਾਂ ਦਾ ਪੂਰਨ ਤੌਰ 'ਤੇ ਖ਼ਰਾਬਾ ਹੋ ਗਿਆ ਸੀ। ਡੀਸੀ ਮੁਹੰਮਦ ਇਸ਼ਫਾਕ ਗੁਰਦਾਸਪੁਰ ਦੇ ਆਦੇਸਾਂ ਅਨੁਸਾਰ ਪਟਵਾਰੀਆ ਵੱਲੋਂ ਗਿਰਦਾਵਰੀਆਂ ਦਾ ਕੰਮ ਇਕ ਹਫਤੇ ਦੇ ਵਿੱਚ ਮੁਕੰਮਲ ਕਰ ਲਿਆ ਗਿਆ ਸੀ, ਪਰ ਢਾਈ ਮਹੀਨੇ ਬੀਤ ਜਾਣ 'ਤੇ ਅੱਜ ਤੱਕ ਪਟਵਾਰੀਆ ਵੱਲੋਂ ਕਿਸਾਨਾਂ ਦੇ ਹੋਏ ਖ਼ਰਾਬੇ ਦੀ ਕੋਈ ਵੀ ਲਿਸਟ ਜਾਰੀ ਨਹੀਂ ਕੀਤੀ ਗਈ, ਜਿਸ ਕਰਕੇ ਜਥੇਬੰਦੀ ਨੇ ਪਟਵਾਰੀਆ ਵੱਲੋਂ ਵਰਤੀ ਗਈ ਿਢੱਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕਿਸਾਨ ਆਗੂਆਂ ਦੱਸਿਆ ਕਿ ਗੜੇਮਾਰੀ ਨਾਲ ਖ਼ਰਾਬ ਹੋਈ ਫਸਲ ਦਾ ਪਿੰਡ ਭੌਲੇਕੇ, ਰੂਪੋਵਾਲੀ, ਵੀਲਾ, ਮੰਜਿਆਵਾਲੀ ਆਦਿ ਹੋਰ ਵੀ ਪਿੰਡਾਂ ਦਾ ਨੁਕਸਾਨ ਹੋਇਆ ਸੀ। ਕਿਸਾਨ ਆਗੂਆਂ ਮੁਤਾਬਿਕ ਨਾਇਬ ਤਹਿਸੀਲਦਾਰ ਫਤਹਿਗੜ੍ਹ ਚੂੜ੍ਹੀਆਂ ਵੱਲੋਂ ਜੱਥੇਬੰਦੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਸਾਨਾਂ ਨੂੰ ਪਿੰਡ ਵਾਈਜ ਲਿਸਟਾਂ ਦੇ ਦਿੱਤੀਆ ਜਾਣਗੀਆ ਅਤੇ ਬਣਦਾ ਮੁਆਵਜਾ ਕਿਸਾਨਾਂ ਨੂੰ ਜਾਰੀ ਕਰਵਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ੍ਹ, ਅਜੀਤ ਸਿੰਘ ਖੋਖਰ, ਸਾਹਿਬ ਸਿੰਘ ਖੋਖਰ, ਬਾਬਾ ਪ੍ਰਕਾਸ਼ ਸਿੰਘ ਵੀਲਾ, ਸਨਦੀਪ ਸਿੰਘ, ਤੇਜਾ ਸਿੰਘ ਮੁਰੀਦਕੇ, ਬਲਜੀਤ ਸਿੰਘ ਭੌਲੇਕੇ, ਹਰਵਿੰਦਰ ਸਿੰਘ ਭੌਲੇਕੇ, ਨਿਰਮਲ ਸਿੰਘ ਮੁਰੀਦਕੇ, ਜੁਗਵਿੰਦਰ ਸਿੰਘ ਵੀਲਾ, ਕਰਨੈਲ ਸਿੰਘ ਰੂਪੋਵਾਲੀ ਆਦਿ ਹਾਜ਼ਰ ਸਨ।