ਅਮਨਦੀਪ ਸਿੰਘ ਖ਼ਾਲਸਾ, ਫਤਹਿਗੜ੍ਹ ਚੂੜੀਆਂ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਤਹਿਗੜ੍ਹ ਚੂੜੀਆਂ ਦੇ ਗੁਰਦੁਆਰਾ ਸਿੰਘ ਸਭਾ ਸੇਵਾ ਸੁਸਾਇਟੀ ਖਾਲਸਾ ਕਲੋਨੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਬਾਬਾ ਕੁਲਦੀਪ ਸਿੰਘ, ਭਾਈ ਸਤਿੰਦਰਪਾਲ ਸਿੰਘ ਤੇ ਜਗਬੀਰ ਸਿੰਘ ਦੇ ਕੀਰਤਨੀ ਜਥਾ ਅਤੇ ਬਾਬਾ ਬਲਬੀਰ ਸਿੰਘ ਬੀਰਾ ਤਲਵੰਡੀ ਨਾਹਰ ਵਾਲਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਤਰਸੇਮ ਸਿੰਘ ਅਤੇ ਜਨਰਲ ਸਕੱਤਰ ਪ੍ਰਤਾਪ ਸਿੰਘ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਨਾਂ੍ਹ ਗੁਰਦੁਆਰਾ ਸਾਹਿਬ ਵਿਚ ਪਿਛਲੇ ਗਿਆਰਾਂ ਸਾਲ ਤੋਂ ਲਗਾਤਾਰ ਸੇਵਾ ਸੰਭਾਲ ਕਰਨ ਵਾਲੇ ਬਾਬਾ ਕੁਲਦੀਪ ਸਿੰਘ ਜੀ ਦੀ ਸ਼ਲਾਘਾ ਕੀਤੀ ਗਈ । ਉਨਾਂ੍ਹ ਕਿਹਾ ਕਿ ਬਾਬਾ ਕੁਲਦੀਪ ਸਿੰਘ ਨੇ ਆਪਣੀ ਰਹਿਨੁਮਾਈ ਹੇਠ ਖ਼ਾਲਸਾ ਕਾਲੋਨੀ ਦੇ ਇਸ ਗੁਰਦੁਆਰੇ ਦੀ ਇਮਾਰਤ ਨੂੰ ਬਹੁ ਮੰਜ਼ਲਾ ਬਣਾਇਆ, ਛੋਟੇ ਬੱਚਿਆਂ ਵਿੱਚ ਸਿੱਖੀ ਦੇ ਗੁਣ ਉਤਪੰਨ ਕਰਨ ਅਤੇ ਨੌਜਵਾਨਾਂ ਨੂੰ ਸਿੱਖੀ ਦੀ ਪੇ੍ਰਰਨਾ ਦੇ ਕੇ ਅੰਮਿ੍ਤ ਪਾਨ ਕਰਵਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ । ਉਨਾਂ੍ਹ ਅੱਗੇ ਕਿਹਾ ਕਿ ਹੁਣ ਬਾਬਾ ਕੁਲਦੀਪ ਸਿੱਖੀ ਦੇ ਪ੍ਰਚਾਰ ਲਈ ਕਨੇਡਾ ਲਈ ਰਵਾਨਾ ਹੋ ਰਹੇ ਹਨ । ਇਸ ਮੌਕੇ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਾਧ ਸੰਗਤ ਨੇ ਬਾਬਾ ਕੁਲਦੀਪ ਸਿੰਘ ਨੂੰ ਵਿਦਾਇਗੀ ਦਿੰਦੇ ਹੋਏ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਨਵੇਂ ਬਾਬਾ ਜੀ ਮਨਜਿੰਦਰ ਸਿੰਘ ਫੌਜੀ ਨੂੰ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਜ਼ਿੰਮੇਵਾਰੀ ਸੌਂਪੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਧਾਨ ਨਰਿੰਦਰ ਸਿੰਘ, ਮੀਤ ਸਕੱਤਰ ਕੁਲਵੰਤ ਸਿੰਘ ਿਢੱਲੋਂ, ਖਜ਼ਾਨਚੀ ਗੁਰਦੇਵ ਸਿੰਘ ਸੰਧੂ, ਨਿਸ਼ਾਨ ਸਿੰਘ, ਸੇਵਾ ਸਿੰਘ, ਜਸਵੰਤ ਸਿੰਘ ਫੌਜੀ, ਬਾਬਾ ਲਖਵਿੰਦਰ ਸਿੰਘ ਲੱਖੀ, ਰਮਨਪ੍ਰਰੀਤ ਸਿੰਘ, ਸਾਬਾ, ਬਿਕਰਮਜੀਤ ਸਿੰਘ, ਰਾਜਾ ਆਦਿ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਤਿਆਰ ਕੀਤੇ ਗਏ ਸਨ।