ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਬਲਾਕ ਕਲਾਨੌਰ ਅਧੀਨ ਆਉਂਦੇ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਐਤਵਾਰ ਨੂੰ ਮਸੀਹ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੁਆਤ ਪਾਸਟਰ ਅਲੀਸਾ ਮਸੀਹ ਵੱਲੋਂ ਪ੍ਰਰਾਰਥਨਾ ਕਰਕੇ ਕੀਤੀ। ਪਰੰਤੂ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਮਸੀਹ ਦੇ ਰਹਿਬਰ ਪ੍ਰਭੂ ਿਯਸੂ ਮਸੀਹ ਦੀ ਮਹਿਮਾ ਨਾਲ ਸਬੰਧਤ ਮਸੀਹ ਭਜਨ ਬੋਲੇ ਗਏ। ਇਸ ਮੌਕੇ ਦੂਰ-ਦੁਰਾਡੇ ਤੋਂ ਸ਼ਾਮਲ ਹੋਈਆਂ ਮਸੀਹ ਕਲਸੀਆ ਨੂੰ ਪ੍ਰਵਚਨ ਕਰਦਿਆਂ ਹੋਇਆਂ ਬਿਸ਼ਪ ਰਿਆਜ਼ ਤੇਜਾ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਕਾਮ, ਕੋ੍ਧ, ਲੋਭ, ਮੋਹ, ਹੰਕਾਰ ਜੋ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਪ੍ਰਭੂ ਦੀ ਬੰਦਗੀ ਕਰਨੀ ਚਾਹੀਦੀ ਹੈ।ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਸਾਨੂੰ ਪ੍ਰਭੂ ਦੀ ਬੰਦਗੀ ਕਰਨ ਲਈ ਆਪਣੇ ਘਰਾਂ ਦਾ ਮਾਹੌਲ ਸ਼ਾਂਤਮਈ ਰੱਖਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਬੰਦਗੀ ਨਾਲ ਜ਼ੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿਚ ਨਸ਼ਿਆਂ ਦੀ ਅਲਾਮਤ ਨੂੰ ਦੂਰ ਰੱਖਣ। ਇਸ ਮੌਕੇ ਪ੍ਰਧਾਨ ਗੁਲਜ਼ਾਰ ਮਸੀਹ ਉਸਮ ਮਸੀਹ ਤੇਜਾ, ਪਾਸਟਰ ਗੁਰਮੇਜ ਤੇਜਾ, ਰਿਤਕਾ ਤੇਜਾ, ਨਿਰਮਲਾ, ਸੁਖਵਿੰਦਰ ਮਸੀਹ, ਸੂਰਜ ਮਸੀਹ, ਲਾਡੀ ਮਸੀਹ, ਬੂਟਾ ਮਸੀਹ, ਪਰਮਜੀਤ, ਰੋਣਕੀ ਮਸੀਹ, ਪਿ੍ਰਸ ਮਸੀਹ, ਸਾਬੀ ਮਸੀਹ, ਸੁਨੀਲ ਮਸੀਹ, ਹੀਰਾ ਮਸੀਹ, ਪਰਮਜੀਤ ਪੰਨਵਾਂ, ਸਰਬਜੀਤ, ਵਿਜੇ, ਇਮਾਨੂੰਏਲ, ਲੱਖਾਂ ਮਸੀਹ ਆਦਿ ਹਾਜ਼ਰ ਸਨ।