ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਬਰੀਲਾ ਕਲਾਂ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਦੇ ਭਰਾ ਪਰਗਟ ਸਿੰਘ ਬਰੀਲਾ ਜਿਸ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ ਦੀ ਬੇਵਕਤੀ ਮੌਤ ਦੀ ਖਬਰ ਸੁਣਨ ਉਪਰੰਤ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਬਰੀਲਾ ਕਲਾਂ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਸਾਬਕਾ ਸਰਪੰਚ ਜਸਵੰਤ ਸਿੰਘ ਤੇ ਸਮੂਹ ਪਰਿਵਾਰ ਨਾਲ ਪਰਗਟ ਸਿੰਘ ਦੀ ਬੇਵਕਤੀ ਮੌਤ ਤੇ ਦੁੱਖ ਸਾਂਝਾ ਕਰਦਿਆਂ ਉਨਾਂ੍ਹ ਕਿਹਾ ਕਿ ਮੌਤ ਅਟੱਲ ਸਚਾਈ ਹੈ ਪੰ੍ਤੂ ਜਦੋਂ ਮੌਤ ਸਮੇਂ ਤੋਂ ਪਹਿਲਾਂ ਆਉਂਦੀ ਹੈ ਤਾਂ ਇਸ ਦਾ ਦਰਦ ਤੇ ਦੁੱਖ ਸਹਿਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ। ਛੋਟੇਪੁਰ ਨੇ ਕਿਹਾ ਕਿ ਮਰਹੂਮ ਪਰਗਟ ਸਿੰਘ ਦੀ ਬੇਵਕਤੀ ਮੌਤ ਨੇ ਪਰਿਵਾਰ ਦੇ ਸਾਕ ਸਬੰਧੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਤੇ ਉਨਾਂ੍ਹ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪਰਗਟ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਸ ਮੌਕੇ ਤੇ ਅਮਰੀਕ ਸਿੰਘ ਧਰਮੀ ਫੌਜੀ, ਗੁਰਮੀਤ ਸਿੰਘ ਰੇਨੂ , ਲਖਵਿੰਦਰ ਸਿੰਘ ਨਿੱਝਰ , ਹਰਭਜਨ ਸਿੰਘ ਪਕੀਵਾਂ, ਨਿਰਵੈਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਬੋਹੜ ਵਡਾਲਾ, ਅਮਰੀਕ ਸਿੰਘ, ਜਸਬੀਰ ਸਿੰਘ, ਰਣਬੀਰ ਸਿੰਘ, ਐਡਵੋਕੇਟ ਮਨਟੇਕ ਸਿੰਘ ਸੰਧੂ, ਗੁਰਮੁਖ ਸਿੰਘ ਸਰਾਵਾਂ, ਮਨਪ੍ਰਰੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।