ਸ਼ਾਮ ਸਿੰਘ ਘੁੰਮਣ, ਦੀਨਾਨਗਰ
ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਇਕ ਭਾਰਤ ਸ਼ੇ੍ਸ਼ਠ ਭਾਰਤ ਮਿਸ਼ਨ ਤਹਿਤ ਕਾਲਜ ਦੇ ਵਿਗਿਆਨ ਤੇ ਐੱਨਐੱਸਐੱਸ ਵਿਭਾਗ ਵੱਲੋਂ ਪੰਜਾਬ ਜੈਵ ਵਿਭਿੰਨਤਾ ਬੋਰਡ ਚੰਡੀਗੜ ਦੇ ਸਹਿਯੋਗ ਨਾਲ ਪਿੰ੍ਸੀਪਲ ਡਾ. ਰੀਨਾ ਤਲਵਾੜ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਠੋਸ ਕੂੜਾ ਪ੍ਰਬੰਧਨ ਮਾਹਿਰ ਨਵਨੀਤ ਵਰਮਾ, ਸਮੁਦਾਇਕ ਸੁਵਿਧਾ ਸਹਿ ਪੋ੍ਗਰਾਮ ਕੁਆਡੀਨੇਟਰ ਪੂਜਾ ਸ਼ਰਮਾ ਅਤੇ ਐੱਸਐੱਮਡੀਆਰਐੱਸਡੀ ਕਾਲਜ ਦੇ ਪੋ੍. ਡਾ. ਪੀਪੀਐਸ ਚੌਹਾਨ ਸ਼ਾਮਲ ਹੋਏ।
ਭਾਰਤ ਸਰਕਾਰ ਦੇ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ ਦੇ ਮਾਰਗ ਦਰਸ਼ਨ ਅਤੇ ਪੋ੍ਗਰਾਮ ਦੀ ਕੁਆਡੀਨੋਟਰ ਸੁਨੀਤਾ ਵਰਮਾ ਦੀ ਦੇਖ ਰੇਖ ਹੇਠ ਮਨਾਏ ਗਏ ਦਿਹਾੜੇ ਦਾ ਥੀਮ ਸਾਰੇ ਜੀਵਨਾਂ ਲਈ ਇਕ ਸਾਂਝੇ ਭਵਿੱਖ ਦਾ ਨਿਰਮਾਣ ਰਿਹਾ। ਜਿਸ ਦੌਰਾਨ ਚੇਤਨਾ ਰੈਲੀ, ਗੋਸਟੀ, ਸਲੋਗਨ ਰਾਈਟਿੰਗ ਅਤੇ ਡੈਕਲਾਮੇਸ਼ਨ ਮੁਕਾਬਲਿਆਂ ਸਣੇ ਹੋਰ ਕਈ ਤਰਾਂ੍ਹ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜੈਵ ਵਿਭਿੰਨਤਾ ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਕਿਵੇਂ ਕੋਵਿਡ ਮਹਾਂਮਾਰੀ ਦੌਰਾਨ ਵੀ ਵੱਖ-ਵੱਖ ਰੋਗਾਂ ਨੂੰ ਕਾਬੂ ਪਾਉਣ ਤੇ ਜੈਵ ਵਿਭਿੰਨਤਾ ਨੇ ਭੂਮਿਕਾ ਨਿਭਾਈ। ਪੂਜਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਵੱਖ ਵੱਖ ਪ੍ਰਕਾਰ ਦੇ ਕਚਰੇ ਈ-ਵੇਸਟ, ਬਾਇਓਮੈਡੀਕਲ ਵੇਸਟ, ਸੁੱਕਾ ਕੂੜਾ, ਗਿੱਲਾ ਕੂੜਾ ਅਤੇ ਹਰਾ ਕੂੜਾ ਆਦਿ ਨੂੰ ਤਰੀਕੇ ਨਾਲ ਨਬੇੜਣ ਦੇ ਨੁਕਤੇ ਸਾਂਝੇ ਦੱਸੇ। ਨਵਨੀਤ ਸ਼ਰਮਾ ਨੇ ਠੋਸ ਕਚਰਾ ਪ੍ਰਬੰਧਨ ਦੇ ਬਾਰੇ ਚ ਜਾਗਰੁਕ ਕੀਤਾ ਜਦੋਕਿ ਡਾ ਪੀਪੀਐਸ ਚੌਹਾਨ ਨੇ ਅਗਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਕੁਦਰਤੀ ਸਾਧਨਾਂ ਦੀ ਰੱਖਿਆ ਲਈ ਜਾਗਰੁਕ ਕੀਤਾ। ਇਸ ਦੌਰਾਨ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਵਿੱਚ ਹਰਸ਼ਦੀਪ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਅਤੇ ਨੈਂਸੀ ਵੱਲੋਂ ਤੀਸਰਾ ਸਥਾਨ ਹਾਸਲ ਕਰਨ ਦੇ ਇਲਾਵਾ ਸੁਖਮਨਦੀਪ ਕੌਰ ਨੇ ਹੌਂਸਲਾ ਅਫਜਾਈ ਪੁਰਸਕਾਰ ਪ੍ਰਰਾਪਤ ਕੀਤਾ। ਜਦੋਂਕਿ ਸਲੋਗਨ ਰਾਈਟਿੰਗ ਚ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਨ ਦੇ ਇਲਾਵਾ ਕਾਲਜ ਵੱਲੋਂ ਮਹਿਮਾਨਾਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਸੁਸ਼ਮਾ ਗੁਪਤਾ, ਸੁਨੀਤਾ ਵਰਮਾ, ਸੰਗੀਤਾ ਮਲਹੋਤਰਾ, ਦੀਪਕ ਜਿਓਤੀ, ਜਿਓਤੀ ਸੈਣੀ, ਪ੍ਰਵੀਨ ਸੈਣੀ ਅਤੇ ਡਾ. ਅੰਜਨਾ ਮਲਹੋਤਰਾ ਵੀ ਮੌਜੂਦ ਸਨ।