ਧਰਮਿੰਦਰ ਸਿੰਘ ਬਾਠ, ਫਤਹਿਗੜ੍ਹ ਚੂੜੀਆਂ
ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਕਿਲਾ ਦੇਸਾ ਸਿੰਘ ਵਿਖੇ ਆਮ ਆਦਮੀ ਪਾਰਟੀ ਅਤੇ ਬਲਬੀਰ ਸਿੰਘ ਪੰਨੂੰ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ, ਜਦੋਂ ਪਿੰਡ ਕਿਲਾ ਦੇਸਾ ਸਿੰਘ ਦੀ ਕਾਂਗਰਸੀ ਸਰਪੰਚ ਸੁਖਵਿੰਦਰ ਕੌਰ ਅਤੇ ਉਸ ਦੇ ਪੱਤੀ ਬਲਜਿੰਦਰ ਸਿੰਘ ਬੱਲਾ ਅਤੇ ਅਕਾਲੀ ਦਲ ਦੇ ਆਗੂ ਕੰਵਲਜੀਤ ਸਿੰਘ ਸਮੇਤ ਦਰਜਨਾਂ ਕਾਂਗਰਸੀ ਅਤੇ ਅਕਾਲੀ ਆਗੂ ਅਤੇ ਵਰਕਰ ਵੱਲੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦਾ ਲੜ ਫੜਦਿਆਂ ਆਮ ਆਦਮੀ ਪਾਰਟੀ'ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨਾਂ੍ਹ ਦਾ ਬਲਬੀਰ ਸਿੰਘ ਪੰਨੂੰ ਵੱਲੋਂ ਜੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਜਲਦੀ ਹੀ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਈ ਵੱਡੇ ਅਕਾਲੀ ਆਗੂ ਆਪ 'ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਮੌਕੇ ਬਲਜਿੰਦਰ ਸਿੰਘ ਬੱਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਲਬੀਰ ਸਿੰਘ ਪੰਨੂੰ ਅਤੇ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਦੇਖਦੇ ਹੋਏ ਆਪ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਬਲਾਕ ਇੰਚਾਰਜ਼ ਲਵਪ੍ਰਰੀਤ ਸਿੰਘ ਖੂਸਰ, ਲਖਵਿੰਦਰ ਸਿੰਘ ਸੰਘੇੜਾ, ਕਰਮਜੀਤ ਸਿੰਘ ਬਰਾੜ, ਯੂਥ ਆਗੂ ਗੁਰਵਿੰਦਰ ਸਿੰਘ ਕਾਦੀਆਂ, ਪ੍ਰਗਟ ਸਿੰਘ ਧਾਮਧਾਰੀ, ਹਰਜੀਤ ਸਿੰਘ, ਬਾਬਾ ਜਸਬੀਰ ਸਿੰਘ, ਗੁਰਮੀਤ ਸਿੰਘ ਦਾਦੂਯੋਦ, ਗੁਰਵਿੰਦਰ ਸਿੰਘ ਪੰਨੂੰ ਆਦਿ ਮੌਜੂਦ ਸਨ।