ਨੀਟਾ ਮਾਹਲ, ਕਾਦੀਆਂ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ ਰੰਧਾਵਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨਾਂ੍ਹ ਦੇ ਵੱਡੇ ਭਰਾ ਸਤਨਾਮ ਸਿੰਘ ਰੰਧਾਵਾ ਪੁੱਤਰ ਬਾਵਾ ਸਿੰਘ ਰੰਧਾਵਾ ਵਾਸੀ ਅਰਜੁਨਪੁਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਰੰਧਾਵਾ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਉਨਾਂ੍ਹ ਦਾ ਵੱਡਾ ਭਰਾ ਸਤਨਾਮ ਸਿੰਘ ਜੋ ਕਿ ਵਿਦੇਸ਼ ਦੇ ਵਿਚ ਕੰਮਕਾਜ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਪਿਤਾ ਜੀ ਦਾ ਪਤਾ ਲੈਣ ਲਈ ਵਾਪਸ ਪਿੰਡ ਆਇਆ ਹੋਇਆ ਸੀ ਅਤੇ ਅਚਾਨਕ ਉਨਾਂ੍ਹ ਦਾ ਦੇਹਾਂਤ ਹੋ ਗਿਆ ਜਿਨਾਂ੍ਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 25 ਮਈ ਨੂੰ ਉਨਾਂ੍ਹ ਦੇ ਗ੍ਹਿ ਸਥਾਨ ਪਿੰਡ ਅਰਜਨਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ। ਬਲਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਉਨਾਂ੍ਹ ਦੇ ਵੱਡੇ ਭਰਾ ਸਤਨਾਮ ਸਿੰਘ ਰੰਧਾਵਾ ਜੋ ਕਿ ਬਹੁਤ ਹੀ ਨੇਕਦਿਲ ਸੁਭਾਅ ਦੇ ਅਤੇ ਮਿਹਨਤੀ ਇਨਸਾਨ ਸਨ ਤੇ ਉਨਾਂ੍ਹ ਨੇ ਹਮੇਸ਼ਾ ਹੀ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਵੱਡੇ ਤੋਂ ਛੋਟਿਆਂ ਦੇ ਆਦਰ ਕਰਨ ਲਈ ਪੇ੍ਰਰਦੇ ਰਹਿੰਦੇ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਜ਼ਿਲਾ ਪ੍ਰਧਾਨ ਮਨਦੀਪ ਸਿੰਘ ਗਿੱਲ, ਬਟਾਲਾ ਬਲਾਕ ਇੰਚਾਰਜ ਡਾ. ਜਗਦੀਸ਼ ਸਿੰਘ ਸੰਧੂ ਰਜਾਦਾ ਅਤੇ ਸਮੁੱਚੇ ਜ਼ਿਲ੍ਹੇ ਭਾਰਤ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵਰਕਰਾਂ ਨੇ ਬਲਰਾਜ ਸਿੰਘ ਰੰਧਾਵਾ ਤੇ ਉਨਾਂ੍ਹ ਦੇ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।