ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ
ਯੂ-ਡਾਇਸ (ਯੂਨੀਫਾਈਡ ਡਿਸਟਿ੍ਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ 'ਚ ਕਰਵਾਇਆ ਜਾਦਾਂ ਹੈ। ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ/ਏਡਿਡ/ਪ੍ਰਰਾਈਵੇਟ/ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੌਜ਼ੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ। ਜ਼ਿਕਰਯੋਗ ਹੈ ਕਿ ਜਿਲ੍ਹਾ ਅਧਿਕਾਰੀਆਂ ਵੱਲੋ ਯੂ-ਡਾਇਸ ਸਰਵੇ 2021-22 ਦਾ ਕੰਮ ਸਮਾਂ ਬੱਧ ਕਰਨ ਲਈ ਜਿਲ੍ਹੇ ਦੇ 600 ਦੇ ਲਗਭਗ ਸਰਕਾਰੀ ਅਤੇ ਪ੍ਰਰਾਈਵੇਟ ਸਕੂਲ ਮੁੱਖੀਆਂ, ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਲੋੜੀਂਦੀ ਟੇ੍ਨਿੰਗ ਦੋ ਰੋਜਾ ਵਰਕਸ਼ਾਪ ਦੌਰਾਨ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਰਾਜੀਵ ਛਾਬੜਾ ਨੇ ਦੱਸਿਆ ਕਿ ਵਿਭਾਗ ਵੱਲੋ ਯੂ-ਡਾਇਸ ਸਰਵੇ ਦਾ ਡਾਟਾ ਭਰਨ ਲਈ ਅੰਤਿਮ ਮਿਤੀ 15 ਮਈ ਤੋਂ ਵਧਾ ਕੇ 25 ਮਈ ਕੀਤੀ ਗਈ ਹੈ ਅਤੇ ਸਰਵੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨਾਂ੍ਹ ਕਿਹਾ ਸਰਵੇ ਦੇ ਆਕੰੜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋ ਸਕੂਲੀ ਸਿੱਖਿਆ ਸਬੰਧੀ ਨੀਤੀ ਨਿਰਮਾਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਸ ਸਰਵੇ ਅਧੀਨ ਰਾਜ ਵਿੱਚ ਚਲ ਰਹੇ ਹਰ ਤਰ੍ਹਾ ਦੇ ਸਕੂਲ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੋਜੂਦ ਹਨ ਜਾਂ ਨਹੀ। ਉਨਾਂ੍ਹ ਨੇ ਦੱਸਿਆ ਕਿ ਸਰਵੇ ਦੇ ਡਾਟਾ ਦੇ ਅਧਾਰ ਤੇ ਹੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਸਾਂਝੀ ਹਿੱਸੇਦਾਰੀ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ ਅਤੇ ਕੇਂਦਰੀ ਸਕੀਮ ਸਮੱਗਰਾਂ ਸਿੱਖਿਆ ਅਭਿਆਨ ਅਧੀਨ ਬਜ਼ਟ ਮਨਜੂਰ ਕੀਤਾ ਜਾਦਾਂ ਹੈ। ਯੂ-ਡਾਇਸ ਸਰਵੇ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ (ਐੱਮਆਈਐੱਸ) ਪਵਨ ਮਦਾਨ ਦੱਸਿਆ ਕਿ ਸਰਵੇ ਦੋਰਾਨ ਜਿਲ੍ਹੇ ਦੇ 1081 ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵੱਲੋ ਆਨਲਾਈਨ ਡਾਟਾ ਭਾਰਤ ਸਰਕਾਰ ਦੇ ਪੋਰਟਲ ਯੂ-ਡਾਇਸ ਪਲੱਸ ਉੱਪਰ ਅਪਲੋਡ ਕੀਤਾ ਜਾਣਾ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ਦੇ 545 ਸਕੂਲਾਂ ਵੱਲੋ ਡਾਟਾ ਐਂਟਰੀ ਮੁਕੰਮਲ ਕਰ ਲਈ ਗਈ ਹੈ ਜਦੋਕਿ 500 ਸਕੂਲਾਂ ਦਾ ਕੰਮ ਚਲ ਰਿਹਾ ਹੈ ਅਤੇ ਜ਼ਿਲ੍ਹੇ ਦੇ 36 ਸਕੂਲਾਂ ਵੱਲੋ ਅਜੇ ਤੱਕ ਵੀ ਡਾਟਾ ਐਂਟਰੀ ਸ਼ੁਰੂ ਨਹੀ ਕੀਤੀ ਗਈ ਜਿਨ੍ਹਾ ਵਿੱਚ 23 ਪ੍ਰਰਾਈਵੇਟ ਸਕੂਲ, 2 ਕੇਂਦਰੀ ਸਕੂਲ ਅਤੇ 11 ਸਰਕਾਰੀ ਸਕੂਲ ਹਨ। ਉਨਾਂ੍ਹ ਕਿਹਾ ਕਿ ਸਮੂਹ ਸਕੂਲ ਮੁੱਖੀ ਅਤਿੰਮ ਮਿਤੀ ਦੀ ਉਡੀਕ ਨਾ ਕਰਦੇ ਹੋਏ ਸਮੇਂ ਤੋ ਪਹਿਲਾ ਹੀ ਕੰਮ ਮੁਕੰਮਲ ਕਰ ਲੈਣ ਤਾਂ ਜੋ ਅਤਿੰਮ ਦਿਨ ਸਰਵਰ ਡਾਊਨ ਜਾਂ ਪੋਰਟਲ ਦੀ ਘੱਟ ਸਪੀਡ ਆਦਿ ਸਮੱਸਿਆਵਾਂ ਤੋ ਬਚਿਆ ਜਾ ਸਕੇ। ਉਨਾਂ੍ਹ ਕਿਹਾ ਕਿ ਯੂ-ਡਾਇਸ ਸਰਵੇ ਦੇ ਅੰਕੜੇ ਕਿਸੇ ਵੀ ਸੂਬੇ ਦੀ ਸਿੱਖਿਆ ਸਬੰਧੀ ਸਿਹਤ ਨੂੰ ਦਰਸਾੳਂੁਦੇ ਹਨ ਅਤੇ ਸਰਕਾਰੀ ਅਤੇ ਪ੍ਰਰਾਈਵੇਟ ਸਕੂਲਾਂ ਤੋਂ ਇਕੱਤਰ ਇਨਾਂ੍ਹ ਅਕੰੜਿਆਂ ਦੇ ਅਨੁਸਾਰ ਹੀ ਰਾਸ਼ਟਰੀ ਪੱਧਰ ਤੇ ਸਮੂਹ ਸੂਬਿਆਂ ਦੀ ਗਰੋਸ ਇਨਰੋਲਮੈਂਟ ਰੇਸ਼ੋ, ਨੈੱਟ ਇਨਰੋਲਮੈਂਟ ਰੇਸ਼ੋ, ਵਿਦਿਆਰਥੀਆਂ ਦੀ ਡਰਾਪ ਆਊਟ ਰੇਟ, ਟਰਾਂਸੀਸ਼ਨ ਰੇਟ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਮੁਲਾਂਕਣ ਕਰਦੇ ਹੇਏ ਸੂਬਿਆਂ ਦੀ ਰੈਕਿੰਗ ਕੀਤੀ ਜਾਂਦੀ ਹੈ।