ਗੌਰਵ ਗੌੜ ਜੌਲੀ, ਜ਼ੀਰ
ਜ਼ੀਰਾ ਮਨਸੂਰਵਾਰ ਕਲਾਂ ਵਿਖੇ ਲੱਗੀ ਮਾਲਬਰੋਜ਼ ਇੰਟਰਨੈਸ਼ਨਲ ਪ੍ਰਰਾਈਵੇਟ ਲਿਮਟਿਡ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ 7 ਮਹੀਨੇ ਤੋ ਫ਼ੈਕਟਰੀ ਦੇ ਬਾਹਰ ਧਰਨਾ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਭਗਵੰਤ ਮਾਨ ਵੱਲੋਂ ਇੱਕ ਵੀਡਿਉ ਜਾਰੀ ਕਰ ਫੈਕਟਰੀ ਨੂੰ ਪੂਰਨ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨਾਂ੍ਹ ਕਿਹਾ ਸੀ ਕਿ ਜੋ ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ 'ਚ ਇੱਕ ਵੱਡਾ ਫੈਸਲਾ ਲਿਆ ਹੈ ਕਿ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਭਵਿੱਖ 'ਚ ਵੀ ਜੇ ਕੋਈ ਵਾਤਾਵਰਨ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਹੁਣ ਪੂਰਾ ਹੁੰਦਾ ਦਿਖਾਈ ਨਹੀ ਦੇ ਰਿਹਾ। ਇਸੇ ਦੇ ਚੱਲਦਿਆਂ ਪਿੰਡ ਮਨਸੂਰਵਾਲ ਵਿਖੇ ਸਾਂਝਾ ਮੋਰਚਾ ਜ਼ੀਰਾ ਦੀ ਮੀਟਿੰਗ ਸਰਪੰਚ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਪੰਜਾਬ ਸਰਕਾਰ ਵੱਲੋਂ 17 ਜਨਵਰੀ 2022 ਨੂੰ ਮਾਲਬਰੋਜ ਸ਼ਰਾਬ ਫੈਕਟਰੀ ਬੰਦ ਕਰਨ ਦੇ ਐਲਾਨ ਤੋਂ ਬਾਅਦ ਸਰਕਾਰ ਵੱਲੋਂ ਲਿਖਤੀ ਆਡਰ ਸਾਂਝਾ ਮੋਰਚਾ ਜ਼ੀਰਾ ਨੂੰ ਨਾ ਦੇਣ ਤੇ ਰੋਸ ਜ਼ਾਹਰ ਕੀਤਾ ਗਿਆ। ਮੀਟਿੰਗ ਵਿੱਚ ਮਤਾ ਪਾਸ ਕਰਕੇ ਅਗਲੀ ਰਣਨੀਤੀ ਤਿਆਰ ਕਰਨ ਲਈ 10 ਫ਼ਰਵਰੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂਆਂ ਨਾਲ ਸਾਂਝਾ ਮੋਰਚਾ ਜ਼ੀਰਾ ਦੀ ਮੀਟਿੰਗ ਬੁਲਾਈ ਗਈ ਹੈ। 10 ਫ਼ਰਵਰੀ ਦੀ ਮੀਟਿੰਗ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਖ਼ਤ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸਾਂਝਾ ਮੋਰਚਾ ਜ਼ੀਰਾ ਆਗੂ ਗੁਰਮੇਲ ਸਿੰਘ ਸਰਪੰਚ, ਰੋਮਨ ਬਰਾੜ, ਜਗਤਾਰ ਸਿੰਘ ਲੌਗੋਦੇਵਾ, ਗੁਰਦੀਪ ਸਿੰਘ ਸਨੇਰ, ਫਤਹਿ ਿਢੱਲੋਂ, ਬਲਦੇਵ ਸਿੰਘ ਜ਼ੀਰਾ, ਕੁਲਵਿੰਦਰ ਸਿੰਘ ਰਟੌਲ, ਹਰਪ੍ਰਰੀਤ ਸਿੰਘ, ਪਰਮਜੀਤ ਕੌਰ ਮੁੱਦਕੀ ਆਦਿ ਹਾਜ਼ਰ ਸਨ।