ਕੇਵਲ ਅਹੂਜਾ, ਮਖੂ (ਫਿਰੋਜ਼ਪੁਰ)
ਪੰਜਾਬ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਇਨੇ ਜਿਆਦਾ ਬੁਲੰਦ ਹਨ ਕਿ ਪੁਲਿਸ ਪ੍ਰਸ਼ਾਸ਼ਨ ਤੋਂ ਬੇਖੌਫ ਹੋ ਕੇ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰ ਰਹੇ ਹਨ। ਜਿਸ ਦੀ ਤਾਜ਼ਾ ਵਾਰਦਾਤ ਮਖੂ ਤੋਂ 8 ਕਿਲੋਮੀਟਰ ਦੂਰ ਪਿੰਡ ਜੋਗੇਵਾਲਾ ਵਿਖੇ ਬਣੀ ਪੁਲੀਸ ਚੌਕੀ ਤੋ ਕੁਝ ਹੀ ਦੂਰੀ 'ਤੇ ਸਥਿਤ ਰਾਣਾ ਫੀਿਲੰਗ ਸਟੇਸ਼ਨ ਜੋਗੇਵਾਲਾ ਤੋਂ ਹੋਂਡਾ ਸਿਟੀ ਕਾਰ ਸਵਾਰ ਵਾਲਿਆਂ ਵੱਲੋ 4200 ਰੁਪਏ ਦਾ ਪੈਟਰੋਲ ਪਵਾ ਕੇ ਕਾਰ ਗਿੱਦੜਪਿੰਡੀ ਪੁੱਲ ਵੱਲ ਨੂੰ ਭਜਾ ਲਈ। ਜਿਸ ਕਾਰ ਵਿਚ ਪੈਟਰੋਲ ਪਵਾਇਆ ਗਿਆ ਉਸ ਕਾਰ ਦਾ ਨੰਬਰ ਗੁਰਮਖੀ ਵਿਚ ਲਿਖਿਆ ਹੋਇਆ ਸੀ। ਰਾਣਾ ਫੀਿਲੰਗ ਸਟੇਸ਼ਨ ਦੇ ਮੁਲਾਜ਼ਮਾਂ ਵੱਲੋਂ ਬਹੁਤ ਹੀ ਦਲੇਰੀ ਨਾਲ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਇਸ ਘਟਨਾ ਦੀ ਸੂਚਨਾ ਪੈਟਰੋਲ ਪੰਪ ਦੇ ਮੁਲਾਜ਼ਮਾਂ ਵੱਲੋ ਪੈਟਰੋਲ ਪੰਪ ਦੇ ਮਾਲਿਕ ਨੂੰ ਦਿੱਤੀ ਗਈ ਸੀ। ਗਿੱਦੜਪਿੰਡੀ ਪੁੱਲ 'ਤੇ ਟੋਲ ਪਲਾਜ਼ਾ ਹੋਣ ਕਾਰਨ ਉਨਾਂ੍ਹ ਵਿਅਕਤੀਆਂ ਵੱਲੋਂ ਤੇਜੀ ਨਾਲ ਕਾਰ ਫਿਰ ਮਖੂ ਵੱਲ ਨੂੰ ਮੋੜ ਦਿੱਤੀ ਜਿਸ ਕਾਰਨ ਕਾਰ ਦਰਖਤ ਨਾਲ ਟਕਰਾ ਗਈ। ਪੈਟਰੋਲ ਪੰਪ ਦੇ ਮੁਲਾਜ਼ਮਾਂ ਅਤੇ ਹੋਰ ਆਸ ਪਾਸ ਦੇ ਲੋਕਾਂ ਵੱਲੋ ਕਾਰ ਫਿਰ ਸਵਾਰ ਤਿਨਾਂ੍ਹ ਵਿਅਕਤੀਆਂ ਨੂੰ ਫੜ ਕੇ ਥਾਣੇ ਲੈ ਆਏ। ਜਿੱਥੇ ਇਨਾਂ੍ਹ ਦੀ ਪਹਿਚਾਣ ਬਲਰਾਮ ਪੁੱਤਰ ਰਾਮ ਚੰਦ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿਊਰੀ ਥਾਣਾ ਗਿੱਦੜਬਾਹਾ ਜਿਲ੍ਹਾ ਮੁਕਤਸਰ ਸਾਹਿਬ ਅਤੇ ਹਰਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਬਾਜਕ ਜਿਲ੍ਹਾ ਬਠਿੰਡਾ ਵਜੋਂ ਹੋਈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਮੁਲਜਮਾਂ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।