ਗੌਰਵ ਗੌੜ ਜੌਲੀ, ਜ਼ੀਰਾ
ਦੂਨ ਵੈਲੀ ਕੈਂਬਰਿਜ ਸਕੂਲ ਵਿੱਚ ਅੱਜ ਚੇਅਰਮੈਨ ਡਾ. ਸੁਭਾਸ਼ ਉੱਪਲ਼ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰ੍ਸੀਪਲ ਅਮਨ ਕੁਮਾਰ ਕੰਵਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਫਾਈ ਦੇ ਮਹੱਤਵ ਵਾਰੇ ਜਾਗਰੂਕ ਕੀਤਾ ਗਿਆ। ਕਿੰਡਰਗਾਰਟਨ ਵਿੰਗ ਦੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਪੋ੍ਗਰਾਮ ਵਿੱਚ ਸ਼ਾਮਲ ਕਰ ਕੇ ਉਨਾਂ੍ਹ ਨੂੰ ਆਪਣੇ ਆਸ ਪਾਸ ਸਫਾਈ ਰੱਖਣ ਲਈ ਪੇ੍ਰਿਆ ਗਿਆ। ਨਿੱਕੇ ਨਿੱਕੇ ਬੱਚਿਆਂ ਨੇ ਕੈਂਪਸ ਵਿੱਚ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਕੇ ਵੱਡੇ ਵਡੇਰਿਆਂ ਨੂੰ ਵੀ ਪੇ੍ਰਿਤ ਕੀਤਾ । ਚੇਅਰਮੈਨ ਡਾ. ਉੱਪਲ਼ ਅਤੇ ਪਿੰ੍ਸੀਪਲ ਕੰਵਰ ਨੇ ਵਿਦਿਆਰਥੀਆਂ ਨੂੰ ਸਫਾਈ ਰੱਖਣ ਅਤੇ ਪਲਾਸਟਿਕ ਲਿਫ਼ਾਫ਼ਾ ਬੰਦ ਚੀਜ਼ਾਂ ਨਾ ਖਾਣ ਲਈ ਕਿਹਾ ਕਿਉਂਕਿ ਇਨਾਂ੍ਹ ਨਾਲ ਸਿਹਤ ਤੇ ਆਲਾਂ ਦੁਆਲਾ ਦੋਵੇਂ ਖਰਾਬ ਹੁੰਦੇ ਹਨ। ਪਰ ਸਫ਼ਾਈ ਦਾ ਮਤਲਬ ਸਿਰਫ਼ ਬਾਹਰੋਂ ਸਾਫ਼ ਨਜ਼ਰ ਆਉਣਾ ਨਹੀਂ ਹੈ। ਸਫ਼ਾਈ ਦਾ ਸਿਧਾਂਤ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਹੁੰਦਾ ਹੈ। ਇਸ ਸਿਧਾਂਤ ਨੂੰ ਆਪਣੇ ਦਿਲਾਂ-ਦਿਮਾਗ.ਾਂ ਵਿਚ ਬਿਠਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਭਗਤੀ ਨਾਲ ਸਬੰਧ ਰੱਖਦਾ ਹੈ। ਅੱਜ ਤੋਂ 7 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਸਾਰੇ ਭਾਰਤ ਵਿੱਚ ਸਕੂਲਾਂ ਵਿੱਚ ਪੜ੍ਹਨ ਵਾਲੇ ਪਹਿਲੀ ਕਲਾਸ ਤੋਂ 10 2 ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਵਿੱਚ, ਆਲਾ-ਦੁਆਲਾ ਸਾਫ ਰੱਖਣ ਲਈ, ਪੜ੍ਹਨ ਵਾਸਤੇ ਵਾਤਾਵਰਨ ਸਿੱਖਿਆ ਵਿਸ਼ਾ ਲਗਵਾਇਆ ਸੀ। ਵਿਦਿਆਰਥੀਆਂ ਨੂੰ ਇਹ ਵਿਸ਼ਾ ਇਸ ਕਰਕੇ ਨਹੀਂ ਲਗਵਾਇਆ ਗਿਆ ਕਿ ਪਹਿਲਾਂ ਲੱਗੇ ਵਿਸ਼ੇ ਘੱਟ ਸਨ, ਸਗੋਂ ਇਸ ਕਰਕੇ ਲਗਵਾਇਆ ਗਿਆ ਹੈ ਕਿ ਅਧਿਆਪਕ ਦੇ ਸਹਿਯੋਗ ਅਤੇ ਵਾਤਾਵਰਨ ਦੀ ਕਿਤਾਬ ਦੀ ਮੱਦਦ ਨਾਲ ਜੇ ਸਾਰੇ ਬੱਚੇ ਵਾਤਾਵਰਨ ਦੀ ਜਾਣਕਾਰੀ ਲੈਣਗੇ ਤਾਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਇਸ ਜਾਣਕਾਰੀ ਨੂੰ ਵੰਡਣਗੇ। ਇਸ ਤਰਾਂ੍ਹ ਉਹ ਦਿਨ ਦੂਰ ਨਹੀਂ ਕਿ ਸਾਰੇ ਭਾਰਤ ਦੇਸ਼ ਦੇ ਲੋਕ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਘੱਟ ਕਰਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ ਅਤੇ ਆਪਣੇ ਦੇਸ਼ ਨੂੰ ਹਰਿਆਲੀ ਦੇ ਪੱਖੋਂ ਹਰਾ-ਭਰਾ ਕਰਨਗੇ। ਇਸੇ ਤਰਾਂ੍ਹ ਕੂੜੇ-ਕਰਕਟ ਦੀ ਸਹੀ ਸੰਭਾਲ ਕਰਕੇ ਇਸ ਨੂੰ ਘੱਟ ਕਰਨ ਵਿੱਚ ਮਦਦ ਦੇਣਗੇ। ਇਸ ਮੌਕੇ ਸਕੂਲ ਦੇ ਅਧਿਆਪਕ ਮੁਨੀਸ਼ ਕੁਮਾਰ ਮਿਸ਼ਰਾ, ਅਨੁਪਮ, ਪਰਮਜੀਤ, ਅਮਰਦੀਪ, ਸੁਸ਼ਮਾ, ਰਿੱਪਲ, ਨਿਧੀ, ਕਵਿਤਾ, ਰਜਨੀ, ਸਤਪਾਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।