ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਉਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਬਤੌਰ ਟੀਟੀਈ ਤੈਨਾਤ ਹੋਣਹਾਰ ਮਹਿਲਾ ਕਿ੍ਕੇਟ ਖਿਡਾਰਨ ਸਨੇਹ ਰਾਣਾ ਦੀ ਮਹਿਲਾ ਵਰਲਡ ਕੱਪ 2022 ਲਈ ਚੋਣ ਹੋਈ ਹੈ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ ਆਰ ਐਮ ਫਿਰੋਜ਼ਪੁਰ ਸੀਮਾ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਬਤੌਰ ਟੀ ਟੀ ਈ ਤੈਨਾਤ ਸਨੇਹ ਰਾਣਾ ਨੂੰ ਭਾਰਤੀ ਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਈਸੀਸੀ ਮਹਿਲਾ ਵਰਲਡ ਕੱਪ 2022 ਅਤੇ ਨਿਊਜ਼ੀਲੈਂਡ ਵਿਚ ਹੋਣ ਵਾਲੀ ਵਨਡੇ ਸੀਰੀਜ਼ ਲਈ ਚੁਣ ਲਿਆ ਹੈ।
ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਇਨ੍ਹਾਂ ਦੋਵਾਂ ਮੁਕਾਬਲਿਆਂ ਲਈ ਭਾਰਤੀ ਮਹਿਲਾ ਿਕਟ ਟੀਮ ਦੇ ਕੀਤੇ ਐਲਾਨ ਵਿਚ ਸ਼੍ਰੀਮਤੀ ਸਨੇਹ ਰਾਣਾ ਦਾ ਨਾਂ ਆਉਂਦਿਆਂ ਹੀ ਰੇਲਵੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਚ ਖੁਸ਼ੀ ਦੀ ਲਹਿਰ ਹੈ । ਭਾਰਤੀ ਟੀਮ ਆਗਾਮੀ ਨਿਊਜੀਲੈਂਡ ਦੌਰੇ ’ਤੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਅਤੇ ਇਕ ਟੀ-20 ਮੈਚ ਵੀ ਖੇਡੇਗੀ। ਡਵੀਜ਼ਨਲ ਰੇਲਵੇ ਮੈਨੇਜਰ ਸ਼੍ਰੀਮਤੀ ਸੀਮਾ ਸ਼ਰਮਾ ਨੇ ਸ਼੍ਰੀਮਤੀ ਸਨੇਹ ਰਾਣਾ ਨੂੰ ਦੋਵਾਂ ਮੁਕਾਬਲਿਆਂ ਦੀਆਂ ਟੀਮਾਂ ਵਿਚ ਚੁਣੇ ਜਾਣ ’ਤੇ ਵਧਾਈ ਦਿੱਤੀ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਚੇਤਨ ਤਨੇਜਾ ਨੇ ਕਿਹਾ ਕਿ ਇਹ ਫਿਰੋਜ਼ਪੁਰ ਡਵੀਜ਼ਨ ਲਈ ਮਾਣ ਵਾਲੀ ਗੱਲ ਹੈ।