ਗੌਰਵ ਗੌੜ ਜੌਲੀ, ਜ਼ੀਰਾ
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੇ ਦਿਸ਼ਾਂ ਨਿਰਦੇਸ਼ ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਤਹਿਤ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ਰਾਬ ਫੈਕਟਰੀ ਮਨਸ਼ੂਰਵਾਲ ਸਾਹਮਣੇ ਸੰਘਰਸ਼ ਕਰ ਰਹੇ ਲੋਕਾਂ ਦੀ ਚੰਗੀ ਸੇਹਤ ਲਈ ਮੁਫਤ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ਹਨ। ਟਰੱਸਟ ਵੱਲੋਂ ਲਗਾਏ ਮੁਫਤ ਕੈਂਪ ਵਿੱਚ ਮਾਹਿਰ ਮੈਡੀਕਲ ਟੀਮ ਵੱਲੋਂ ਮੁਫਤ ਦਵਾਈਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ । ਵੱਡੀ ਗਿਣਤੀ ਵਿੱਚ ਕਿਸਾਨ ਇਸ ਮੈਡੀਕਲ ਕੈਂਪ ਦਾ ਲਾਭ ਲੈ ਰਹੇ ਹਨ। ਸਾਂਝਾ ਮੋਰਚਾ ਦੇ ਸੰਚਾਲਕਾਂ ਵੱਲੋਂ ਟਰੱਸਟ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਕਿਸਾਨ ਇਸ ਨੇਕ ਕਾਰਜ ਲਈ ਡਾ. ਐੱਸਪੀ ਸਿੰਘ ਓਬਰਾਏ ਅਤੇ ਉਨਾਂ੍ਹ ਦੀ ਟੀਮ ਦਾ ਧੰਨਵਾਦ ਵੀ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਜ਼ਲਿ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਇਸਤਰੀ ਵਿੰਗ ਜ਼ਲਿ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ , ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਿਸ ਤਰਾਂ੍ਹ ਦਿੱਲੀ ਕਿਸਾਨ ਮੋਰਚੇ ਤੇ ਟਰੱਸਟ ਨੇ ਵੱਖ ਵੱਖ ਕੈਂਪ ਲਗਾ ਕੇ ਸ਼ੰਘਰਸ਼ੀ ਲੋਕਾਂ ਦੀ ਸੇਵਾ ਕੀਤੀ ਉਸੇ ਤਰਜ ਤੇ ਮਨਸ਼ੂਰ ਵਾਲ ਵਿੱਚ ਟਰੱਸਟ ਹਵਾ ਪਾਣੀ ਅਤੇ ਨਸਲਾਂ ਅਤੇ ਫਸਲਾਂ ਦੇ ਬਚਾਅ ਲਈ ਸ਼ੰਘਰਸ਼ ਕਰ ਰਹੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨਾਂ੍ਹ ਕਿਹਾ ਸੰਘਰਸ਼ ਦੀ ਸਮਾਪਤੀ ਤੱਕ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਉਨਾਂ੍ਹ ਦੇ ਨਾਲ ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਾਰਾ, ਬਲਵਿੰਦਰ ਕੌਰ ਲੋਹਕੇ ਕਲਾਂ, ਜਗਸੀਰ ਸਿੰਘ ਜੀਰਾ ਅਤੇ ਕਈ ਹੋਰ ਸ਼ੰਘਰਸ਼ੀ ਲੋਕ ਵੀ ਸ਼ਾਮਲ ਸਨ।