ਸਟਾਫ ਰਿਪੋਰਟਰ, ਫਿਰੋਜ਼ਪੁਰ : ਸਮਾਜ ਸੇਵੀ ਅਤੇ ਦੁਬਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਅਤੇ ਉਨਾਂ੍ਹ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਲੋਕਾਂ ਨੂੰ ਮਹਿੰਗੇ ਮੈਡੀਕਲ ਟੈਸਟਾਂ ਤੋਂ ਰਾਹਤ ਦੇਣ ਲਈ ਸੰਸਥਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਫਿਰੋਜ਼ਪੁਰ ਛਾਉਣੀ ਅਤੇ ਤਹਿਸੀਲ ਰੋਡ ਮੱਖੂ ਵਿੱਚ ਅਧੁਨਿਕ ਸਾਜੋ-ਸਾਮਾਨ ਨਾਲ ਪੂਰੀ ਤਰਾਂ੍ਹ ਲੈਸ ਦੋ ਲੈਬੋਰਟੀਆਂ ਖੋਲ੍ਹੀਆਂ ਹੋਈਆਂ ਹਨ। ਜਿਨਾਂ੍ਹ ਤੋਂ ਵੱਡੀ ਗਿਣਤੀ ਵਿੱਚ ਲੋਕ ਬਹੁਤ ਘੱਟ ਰੇਟਾਂ ਤੇ ਆਪਣੇ ਮੈਡੀਕਲ ਟੈਸਟ ਕਰਵਾ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸੰਸਥਾ ਵੱਲੋਂ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਅੰਦਰ ਮੈਡੀਕਲ ਸੈਂਪਲ ਕੁਲੈਕਸ਼ਨ ਸੈਂਟਰ ਖੋਲਿ੍ਹਆ ਗਿਆ ਹੈ। ਇਸ ਸੈਂਟਰ ਦਾ ਸੰਸਥਾ ਦੇ ਡਾ. ਦਲਜੀਤ ਸਿੰਘ ਗਿੱਲ ਸਿਹਤ ਸੇਵਾਵਾਂ ਸਲਾਹਕਾਰ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ ਅਤੇ 30 ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ । ਅਰਦਾਸ ਬੇਨਤੀ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਡਾ. ਗਿੱਲ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਵਾਸੀਆਂ ਨੂੰ ਇਸਦਾ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਹ ਹੁਣ ਆਪਣੀ ਬਿਮਾਰੀ ਦੀ ਜਾਂਚ ਸਬੰਧੀ ਮੈਡੀਕਲ ਟੈਸਟ ਕਰਵਾਉਣ ਲਈ ਬਹੁਤ ਘੱਟ ਰੇਟਾਂ ਤੇ ਇਸ ਕੁਲੈਕਸ਼ਨ ਸੈਂਟਰ ਤੋਂ ਕਰਵਾ ਸਕਣਗੇ। ਇਸ ਮੌਕੇ ਜ਼ਲਿ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਜ਼ਲਿ੍ਹਾ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਫਿਰੋਜ਼ਪੁਰ ਇੰਚਾਰਜ਼ ਬਲਵਿੰਦਰ ਪਾਲ ਸ਼ਰਮਾ ਵੱਲੋਂ ਡਾ. ਐੱਸਪੀ ਸਿੰਘ ਉਬਰਾਏ ਅਤੇ ਡਾ. ਦਲਜੀਤ ਸਿੰਘ ਗਿੱਲ ਦਾ ਫਿਰੋਜ਼ਪੁਰ ਜ਼ਲਿ੍ਹੇ ਦਿੱਤੀਆਂ ਸੇਵਾਵਾਂ ਬਦਲੇ ਧੰਨਵਾਦ ਕੀਤਾ ।ਇਸ ਮੌਕੇ ਲਖਵਿੰਦਰ ਸਿੰਘ ਕਰਮੂਵਾਲਾ, ਬਲਵਿੰਦਰ ਪਾਲ ਸ਼ਰਮਾ, ਵਿਜੇ ਕੁਮਾਰ ਬਹਿਲ, ਜਸਬੀਰ ਸਿੰਘ ਸ਼ਰਮਾ, ਤਲਵਿੰਦਰ ਕੌਰ, ਆਸ਼ਾ ਸ਼ਰਮਾ, ਬਿ੍ਜ ਭੂਸ਼ਨ, ਕੰਵਲਜੀਤ ਸਿੰਘ, ਰਣਧੀਰ ਸ਼ਰਮਾ, ਮੈਡਮ ਪਿੰਕੀ, ਮੈਡਮ ਗੁਰਪ੍ਰਰੀਤ ਕੌਰ, ਹਰਪ੍ਰਰੀਤ ਸਿੰਘ ਪੰਜਾਬ ਰੋਡਵੇਜ਼ ,ਕੁਲਵਿੰਦਰ ਸ਼ਰਮਾ ਲੈਬ ਟੈਕਨੀਸ਼ੀਅਨ, ਹਰਪ੍ਰਰੀਤ ਸਿੰਘ ਪੰਜਾਬ ਰੋਡਵੇਜ਼, ਕੁਲਵਿੰਦਰ ਸਿੰਘ ਤੇ ਕੁਲਵਿੰਦਰ ਸ਼ਰਮਾ ਲੈਬ ਟੈਕਨੀਸ਼ੀਅਨ ਵੀ ਮੌਜ਼ੂਦ ਸਨ।