ਗੌਰਵ ਗੌੜ ਜੌਲੀ, ਜ਼ੀਰਾ: ਜ਼ੀਰਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਜ਼ੀਰਾ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਭਲਾਈ ਕੰਮਾਂ ਦੀ ਲੜੀ ਤਹਿਤ ਅੱਜ ਦਾਣਾ ਮੰਡੀ ਜ਼ੀਰਾ ਨਜ਼ਦੀਕ ਸਮਾਗਮ ਕਰਵਾ ਕੇ ਟੈ੍ਫਿਕ ਪੁਲਿਸ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਹਰਪਾਲ ਸਿੰਘ ਦਰਗਨ ਅਤੇ ਪ੍ਰਧਾਨ ਰਾਜੇਸ਼ ਢੰਡ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਜ਼ੀਰਾ ਦੇ ਸਹਿਯੋਗ ਨਾਲ 100 ਤੋਂ ਵੱਧ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ। ਉਨਾਂ੍ਹ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਕਰਕੇ ਵਾਹਨ ਨਾ ਚਲਾਇਆ ਜਾਵੇ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਦੀ ਵਰਤੋਂ ਨਾ ਕੀਤੀ ਜਾਵੇ, ਹਮੇਸ਼ਾ ਸੀਟ ਬੈਲਟ ਲਗਾ ਕੇ ਰੱਖਣ, ਨਿਯਮਾਂ ਮੁਤਾਬਕ ਸਪੀਡ ਲਿਮਟ ਰੱਖਣ ਦੀ ਅਪੀਲ ਕੀਤੀ ਗਈ ਤਾਂ ਜੋ ਹਾਦਸਿਆਂ 'ਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹਰਪਾਲ ਸਿੰਘ ਦਰਗਨ ਅਸਿਸਟੈਂਟ ਗਵਰਨਰ, ਅਨਿਲ ਬਜਾਜ, ਵਿਪਨ ਸੇਠੀ, ਸੁਖਦੇਵ ਅਨੇਜਾ, ਦਵਿੰਦਰ ਨੰਦਾ, ਮਹਿੰਦਰ ਪਾਲ ਗਰੋਵਰ, ਗਗਨ ਨਰੂਲਾ, ਅਨਿਲ ਕੁਮਾਰ ਪਲਤਾ, ਭੁਪਿੰਦਰ ਸਿੰਘ ਗੋਲਡੀ ਵਿਰਕ, ਸਤਨਾਮ ਸਿੰਘ ਐਡਵੋਕੇਟ ਸਾਬਕਾ ਪ੍ਰਧਾਨ, ਅਮਰੀਕ ਸਿੰਘ ਅਹੂਜਾ, ਸਰਬਪ੍ਰਰੀਤ ਸਿੰਘ ਰਾਣਾ ਸਾਬਕਾ ਸੈਕਟਰੀ, ਦਵਿੰਦਰ ਸਿੰਘ ਥੋਮੀ, ਗੁਰਬਖ਼ਸ਼ ਸਿੰਘ ਵਿੱਜ, ਸੁਰਿੰਦਰ ਕੁਮਾਰ ਗੁਪਤਾ, ਸੱਤਪਾਲ ਨਰੂਲਾ, ਰਜਿੰਦਰ ਸਿੰਘ ਧੰਜੂ ਤੋਂ ਇਲਾਵਾ ਹਰਜਿੰਦਰ ਸਿੰਘ ਏਐੱਸਆਈ, ਕਾਰਜ ਸਿੰਘ ਟ੍ਰੈਫਿਕ ਮੁਲਾਜ਼ਮ, ਪਵਨ ਕੁਮਾਰ ਲੱਲੀ ਆਦਿ ਹਾਜ਼ਰ ਸਨ।