ਅੰਗਰੇਜ਼ ਭੁੱਲਰ, ਫਿਰੋਜ਼ਪੁਰ
ਅੱਜ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਪ੍ਰਧਾਨ ਸੁਧੀਰ ਅਲੈਗਜੈਂਡਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹੋਈ। ਇਸ ਮੀਟਿੰਗ ਵਿਚ ਵੱਖ ਵੱਖ ਕੇਡਰਾਂ ਦੇ ਤਹਿਤ ਕੰਮ ਕਰਦੇ ਹੋਏ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਗੱਲਬਾਤ ਕਰਦਿਆਂ ਪ੍ਰਧਾਨ ਸੁਧੀਰ ਅਲੈਗਜ਼ੈਂਡਰ, ਰਾਮ ਪ੍ਰਸਾਦ, ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਕੌੜਾ ਅਤੇ ਡੇਲਫੀਨਾ ਭੱਟੀ ਨੇ ਨਵ ਨਿਯੁਕਤ ਹੋਏ ਵਾਰਡ ਅਟੈਂਡੈਂਟ ਨੂੰ ਮਹਿਕਮੇ ਵਿਚ ਆਉਣ 'ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਆਪਣੀ ਨੌਕਰੀ ਦੇ ਸਮੇਂ ਦਿੱਤੇ ਹੋਏ ਫ਼ਰਜ਼ਾਂ ਦੀ ਪਾਲਣਾ ਠੀਕ ਢੰਗ ਨਾਲ ਕੀਤੀ ਜਾਵੇ ਤਾਂ ਜੋ ਹਸਪਤਾਲ ਵਿਚ ਆਏ ਹੋਏ ਹਰ ਇਕ ਮਰੀਜ਼ ਅਤੇ ਪਬਲਿਕ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਮੇਂ ਪੈਰਾਮੈਡੀਕਲ ਦੇ ਆਗੂ ਸੁਧੀਰ ਅਲੈਗਜੈਂਡਰ, ਰਾਮ ਪ੍ਰਸਾਦ, ਰੌਬਿਨ ਸੈਮਸਨ, ਸੁਮਿਤ ਗਿੱਲ, ਜਸਵਿੰਦਰ ਸਿੰਘ ਕੌੜਾ, ਨਰਿੰਦਰ ਸ਼ਰਮਾ, ਅਜੀਤ ਗਿੱਲ, ਰਾਜ ਕੁਮਾਰ, ਭੁਪਿੰਦਰ ਸਿੰਘ, ਸਿਵਲ ਸਰਜਨ ਦਫ਼ਤਰ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ, ਸੋਨੀ ਤੋਂ ਇਲਾਵਾ ਗੌਰਵ, ਮਨਜਿੰਦਰ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਲੇਖ ਰਾਜ ਤੋਂ ਆਦਿ ਮੁਲਾਜ਼ਮ ਹਾਜ਼ਰ ਸਨ।